ਸਲਮਾਨ ਦੀ ਅਗਲੀ ਫ਼ਿਲਮ ‘ਟਿਊਬਲਾਈਟ’ ਦੇਖਣ ਤੋਂ ਪਾਕਿ ਦਰਸ਼ਕ ਵਾਂਝੇ ਰਹਿ ਸਕਦੇ ਹਨ।

0
575

ਪਾਕਿਸਤਾਨ ਵਿੱਚ ਸਲਮਾਨ ਖਾਨ ਦੀ ਅਦਾਕਾਰੀ ਦੇ ਮੁਰੀਦਾਂ ਦੀ ਗਿਣਤੀ ਬਹੁਤ ਵੱਡੀ ਹੈ ਪਰ ਸਲਮਾਨ ਦੀ ਅਗਲੀ ਫ਼ਿਲਮ ‘ਟਿਊਬਲਾਈਟ’ ਦੇਖਣ ਤੋਂ ਪਾਕਿ ਦਰਸ਼ਕ ਵਾਂਝੇ ਰਹਿ ਸਕਦੇ ਹਨ ਕਿਉਂਕਿ ਡਿਸਟ੍ਰੀਬਿਊਟਰ ਇਸ ਫ਼ਿਲਮ ਦੀ ਵੱਧ ਕੀਮਤ ’ਤੇ ਦਰਾਮਦ ਤੋਂ ਝਿਜਕ ਰਹੇ ਹਨ। ਪਾਕਿਸਤਾਨ ਫ਼ਿਲਮ ਐਗਜ਼ੀਬਿਟਰ ਐਸੋਸੀਏਸ਼ਨ ਦੇ ਚੇਅਰਮੈਨ ਜ਼ੋਹਰੇਜ਼ ਲਸ਼ਾੜੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ‘ਵੱਧ ਕੀਮਤ’ ਇਸ ਫ਼ਿਲਮ ਦੀ ਦਰਾਮਦ ਵਿੱਚ ਅੜਿੱਕਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸੈਂਸਰ ਬੋਰਡ ਵੱਲੋਂ ਇਸ ਫ਼ਿਲਮ ਨੂੰ ਹਰੀ ਝੰਡੀ ਮਿਲ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸੈਂਸਰ ਬੋਰਡ ਨੂੰ ‘ਟਿਊਬਲਾਈਟ’ ਸਬੰਧੀ ਕੋਈ ਇਤਰਾਜ਼ ਹੋਵੇਗਾ। ਇਸ ਫ਼ਿਲਮ ਵਿੱਚ ਚੀਨ ਸਬੰਧੀ ਕੁਝ ਸਮੱਗਰੀ ਹੋਣ ਕਾਰਨ ਸੈਂਸਰ ਬੋਰਡ ਵੱਲੋਂ ਇਤਰਾਜ਼ ਲਾਏ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਚੇਅਰਮੈਨ ਨੇ ਕਿਹਾ ਕਿ ਮਸਲਾ ਸੈਂਸਰ ਬੋਰਡ ਦਾ ਨਹੀਂ ਫ਼ਿਲਮ ਦੀ ਬਹੁਤ ਜ਼ਿਆਦਾ ਕੀਮਤ ਦਾ ਹੈ।
ਉੱਧਰ ਕੁਝ ਡਿਸਟ੍ਰੀਬਿਊਟਰਾਂ ਨੂੰ ਇਹ ਵੀ ਡਰ ਹੈ ਕਿ ਇਹ ਫ਼ਿਲਮ 1962 ਦੀ ਭਾਰਤ-ਚੀਨ ਜੰਗ ਨਾਲ ਜੁੜੀ ਹੋਈ ਹੈ ਇਸ ਲਈ ਸੈਂਸਰ ਬੋਰਡ ਕੋਈ ਅੜਿੱਕਾ ਨਾ ਲਾਵੇ।

LEAVE A REPLY