ਯੁਵਰਾਜ ਸਿੰਘ ਨੇ ਤਿੰਨ ਸੌ ਮੈਚ ਖੇਡਣ ਦੀ ਅਹਿਮ ਪ੍ਰਾਪਤੀ ਹਾਸਲ ਕਰ ਲਈ ਹੈ।

0
341
India's Yuvraj Singh celebrates taking the wicket of The Netherlands' Wesley Baressi during their ICC Cricket World Cup group B match in New Delhi March 9, 2011. REUTERS/Adnan Abidi (INDIA - Tags: SPORT CRICKET)

ਭਾਰਤ ਦੇ ਧੁਨੰਤਰ ਬੱਲੇਬਾਜ਼ ਯੁਵਰਾਜ ਸਿੰਘ ਨੇ ਆਈਸੀਸੀ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿੱਚ ਵੀਰਵਾਰ ਨੂੰ ਬੰਗਲਾਦੇਸ਼ ਵਿਰੁੱਧ ਖੇਡਣ ਦੇ ਨਾਲ ਹੀ ਆਪਣੇ ਖੇਡ ਜੀਵਨ ਵਿੱਚ ਤਿੰਨ ਸੌ ਮੈਚ ਖੇਡਣ ਦੀ ਅਹਿਮ ਪ੍ਰਾਪਤੀ ਹਾਸਲ ਕਰ ਲਈ ਹੈ। ਸਾਲ 2000 ਵਿੱਚ ਚੈਂਪੀਅਨਜ਼ ਟਰਾਫੀ ਤੋਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਯੁਵਰਾਜ ਨੇ ਆਪਣਾ ਤਿੰਨ ਸੌਵਾਂ ਮੈਚ ਵੀ ਚੈਂਪੀਅਨਜ਼ ਟਰਾਫੀ ਵਿੱਚ ਹੀ ਖੇਡਿਆ। ਯੁਵਰਾਜ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਦੁਨੀਆਂ ਦਾ 19ਵਾਂ ਅਤੇ ਭਾਰਤ ਦਾ ਪੰਜਵਾਂ ਖਿਡਾਰੀ ਬਣ ਗਿਆ ਹੈ। 17 ਸਾਲ ਦੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਯੁਵਰਾਜ ਨੇ ਇਸ ਤੋਂ ਪਹਿਲਾਂ 299 ਮੈਚਾਂ ਵਿੱਚ 8622 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ 14 ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਉਸਨੇ 111 ਵਿਕਟਾਂ ਲਈਆਂ ਹਨ ਅਤੇ 93 ਕੈਚ ਲਏ ਹਨ। ਇੱਕ ਰੋਜ਼ਾ ਵਿੱਚ ਯੁਵਰਾਜ ਤੋਂ ਅੱਗੇ ਸ਼ਾਨ ਪੋਲਾਕ (303), ਅਰਵਿਦ ਡਿ ਸਿਲਵਾ (308), ਸੌਰਵ ਗਾਂਗੁਲੀ (311), ਚਮਿੰਡਾ ਵਾਸ (322), ਸਟੀਵ ਵੌਗ (325), ਜੈਕ ਕੈਲਿਸ, (328), ਤਿਲਕ ਰਤਨੇ ਦਿਲਸ਼ਾਨ (330), ਮੁਹੰਮਦ ਅਜ਼ਹਰੂਦੀਨ (334), ਰਾਹੁਲ ਦਰਾਵਿੜ (344), ਮੁਥਈਆ ਮੁਰਲੀਧਰਨ (350), ਵਾਸੀਮ ਅਕਰਮ (356), ਰਿਕੀ ਪੌਂਟਿੰਗ (375), ਇੰਜ਼ਮਾਮ ਉਲ ਹੱਕ (378), ਸ਼ਾਹਿਦ ਅਫਰੀਦੀ (398), ਕੁਮਾਰ ਸੰਗਾਕਾਰਾ (404), ਸਨਤ ਜੈਸੂਰਿਆ, (445), ਮਾਹੇਲਾ ਜੈਵਰਧਨੇ (448) ਅਤੇ ਸਚਿਨ ਤੇਂਦੁਲਕਰ (463) ਹਨ।

LEAVE A REPLY