ਭਾਰਤ ਦੇ ਐੱਚ ਐੱਸ ਪ੍ਰਣਯ ਨੇ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਲੀ ਚੋਂਗ ਵੇਈ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ।

0
677

ਭਾਰਤ ਦੇ ਐੱਚ ਐੱਸ ਪ੍ਰਣਯ ਨੇ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਮਲੇਸ਼ੀਆ ਦੇ ਲੀ ਚੋਂਗ ਵੇਈ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਦੁਨੀਆਂ ਦਾ 25 ਵੇਂ ਨੰਬਰ ਦੇ ਖਿਡਾਰੀ ਪ੍ਰਣਯ ਇਸ ਤੋਂ ਪਹਿਲਾਂ ਲੀ ਤੋਂ ਦੋਵੇਂ ਮੈਚਾਂ ਵਿੱਚ ਹਾਰ ਗਿਆ ਸੀ। ਪ੍ਰਣਯ ਨੇ ਓਲੰਪਿਕ ਵਿੱਚੋਂ ਤਿੰਨ ਵਾਰ ਚਾਂਦੀ ਦਾ ਤਗਮਾ ਜੇਤੂ ਲੀ ਨੂੰ 40 ਮਿੰਟ ਤਕ ਚੱਲੇ ਮੁਕਾਬਲੇ ਵਿੱਚ 21-10, 21-18 ਨਾਲ ਹਰਾਇਆ।
ਆਪਣੀ ਜਿੱਤ ਬਾਰੇ ਗੱਲ ਕਰਦਿਆਂ ਪ੍ਰਣਯ ਨੇ ਕਿਹਾ ਕਿ ਲੀ ਚੋਂਗ ਵੇਈ ਔਸਤ ਖੇਡਿਆ ਅਤੇ ਉਸਨੇ ਕੋਈ ਵੀ ਮੌਕਾ ਨਹੀ ਗਵਾਇਆ। ਉਸਨੂੰ ਮੈਚ ਜਿੱਤਣ ਦੀ ਬੇਹੱਦ ਖੁਸ਼ੀ ਹੈ। ਕਿਦੰਬੀ ਸ੍ਰੀਕਾਂਤ ਨੇ ਵੀ ਚੌਥਾ ਦਰਜਾ ਪ੍ਰਾਪਤ ਡੈਨਮਾਰਕ ਦੇ ਜਾਨ ਓ ਯੋਗਰਸਨ ਨੂੰ 21-15, 20-22 ਅਤੇ 21-16 ਨਾਲ ਹਰਾ ਕੇ ਆਖਰੀ ਅੱਠ ਵਿੱਚ ਥਾਂ ਬਣਾਈ। ਸ੍ਰੀਕਾਂਤ ਨੇ ਆਪਣੇ ਮੈਚ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੁਸ਼ਕਿਲ ਮੈਚ ਸੀ ਅਤੇ ਮੈਚ ਜਿੱਤ ਕੇ ਉਸਨੂੰ ਬੇਹੱਦ ਖੁਸ਼ੀ ਹੋਈ ਹੈ। ਪ੍ਰਣਯ ਦੀ ਟੱਕਰ ਹੁਣ ਚੀਨ ਦੇ ਓਲੰਪਿਕ ਚੈਂਪੀਅਨ ਚੇਨ ਲੋਂਗ ਨਾਲ ਹੋਵੇਗੀ ਜਦੋਂ ਕਿ ਸ੍ਰੀਕਾਂਤ ਚੀਨੀ ਤਾਇਪੈ ਝੂ ਵੇਈ ਵਾਂਗ ਅਤੇ ਹਾਂਗਕਾਂਗ ਦੇ ਲੋਂਗ ਐਂਗਸ ਦੇ ਵਿੱਚ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।

LEAVE A REPLY