ਵਿਰਾਟ ਕੋਹਲੀ ਨੇ ਕਿਹਾ ਸਾਰੇ ਚਾਹੁੰਦੇ ਹਨ ਕਿ ਫਾਈਨਲ ਭਾਰਤ ਅਤੇ ਇੰਗਲੈਂਡ ਵਿਚਕਾਰ ਹੋਵੇ।

0
701

ਲੀਗ ਗੇੜ ਦੀ ਚੁਣੌਤੀ ਨੂੰ ਪਾਰ ਕਰ ਚੁੱਕੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਚੈਂਪੀਅਨਜ਼ ਟਰਾਫੀ ਵਿੱਚ ਵਿਰੋਧੀ ਟੀਮ ਮਾਇਨੈ ਨਹੀ ਰੱਖਦੀ ਪਰ ਸਾਰੇ ਚਾਹੁੰਦੇ ਹਨ ਕਿ ਫਾਈਨਲ ਭਾਰਤ ਅਤੇ ਇੰਗਲੈਂਡ ਵਿਚਕਾਰ ਹੋਵੇ। ਭਾਰਤ ਦੂਜੇ ਸੈਮੀ ਫਾਈਨਲ ਵਿੱਚ ਬੰਗਲਾਦੇਸ਼ ਨਾਲ ਖੇਡੇਗਾ। ਭਾਰਤੀ ਕਪਤਾਨ ਕੋਹਲੀ, ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਕੋਚ ਅਨਿਲ ਕੁੰਬਲੇ ਨੇ ਕੱਲ੍ਹ ਲਾਰਡਜ਼ ਕਿ੍ਕਟ ਮੈਦਾਨ ਵਿੱਚ ਹੋਏ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲਿਆ। ਇਸਦਾ ਪ੍ਰਬੰਧ ਭਾਰਤੀ ਹਾਈ ਕਮਿਸ਼ਨ ਨੇ ਕੀਤਾ ਸੀ। ਕੋਹਲੀ ਨੇ ਕਿਹਾ ਕਿ ਇਸਦਾ ਕੋਈ ਫਰਕ ਨਹੀ ਪੈਂਦਾ ਕਿ ਸੈਮੀ ਫਾਈਨਲ ਕਿਸ ਨਾਲ ਹੈ। ਹੁਣ ਟੀਮ ਫਾਈਨਲ ਤੋਂ ਇੱਕ ਗੇੜ ਦੂਰ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਫਾਈਨਲ ਭਾਰਤ ਅਤੇ ਇੰਗਲੈਂਡ ਵਿੱਚ ਹੋਵੇ। ਉਸਨੇ ਕਿਹਾ ਕਿ ਮੌਸਮ ਸਾਫ ਰਹਿੰਦਾ ਹੈ ਤਾਂ ਕ੍ਰਿਕਟ ਖੇਡਣ ਲਈ ਇੰਗਲੈਂਡ ਤੋਂ ਵਧੀਆ ਕੋਈ ਥਾਂ ਨਹੀ ਹੈ। ਭਾਰਤ ਦੇ ਹਰ ਮੈਚ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਦੇਖਕੇ ਚੰਗਾ ਲੱਗਦਾ ਹੈ। ਇੱਥੇ ਗੇਂਦ ਹਮੇਸ਼ਾਂ ਦੀ ਤਰ੍ਹਾਂ ਸਵਿੰਗ ਨਹੀ ਲੈ ਰਹੀ ਅਤੇ ਬੱਦਲ ਆਉਣ ਉੱਤੇ ਹਾਲਤ ਮੁਸ਼ਕਿਲ ਹੋ ਜਾਂਦੀ ਹੈ। ਇੱਥੇ ਖੇਡਣ ਦੀ ਖਾਸ ਗੱਲ ਇਹ ਹੈ ਕਿ ਇਥੇ ਬਤੌਰ ਬੱਲੇਬਾਜ਼ ਤੁਹਾਨੂੰ ਚੁਣੌਤੀਆਂ ਮਿਲਦੀਆਂ ਹਨ।

LEAVE A REPLY