ਕੈਨੇਡਾ ਨੇ ਹੁਨਰਮੰਦ ਕਾਮਿਆਂ ਅਤੇ ਕੰਮ ਦੇਣ ਵਾਲੀਆਂ ਕੰਪਨੀਆਂ ਲਈ ਲਾਹੇਵੰਦ ਨੀਤੀ ਦਾ ਐਲਾਨ ਕੀਤਾ ਹੈ।

0
973

ਕੈਨੇਡਾ ਦੇ ਇੰਮੀਗਰੇਸ਼ਨ ਮਹਿਕਮੇ ਨੇ ਹਾਲ ਹੀ ਵਿੱਚ ਹੁਨਰਮੰਦ ਕਾਮਿਆਂ ਅਤੇ ਕੰਮ ਦੇਣ ਵਾਲੀਆਂ ਕੰਪਨੀਆਂ ਲਈ ਲਾਹੇਵੰਦ ਨੀਤੀ ਦਾ ਐਲਾਨ ਕੀਤਾ ਹੈ। 12 ਜੂਨ ਨੂੰ ਚਲਾਈ ‘ਗਲੋਬਲ ਟੈਲੇਂਟ ਸਟਰੀਮ’(ਜੀਟੀਐੱਸ), ‘ਟੈਂਪਰੇਰੀ ਫਾਰੇਨ ਵਰਕਰਜ਼ ਪ੍ਰੋਗਰਾਮ’ ਦਾ ਹੀ ਸੁਧਰਿਆ ਰੂਪ ਹੈ।
ਆਵਾਸ ਮੰਤਰੀ ਅਹਿਮਦ ਹੁਸੈਨ, ਸਾਇੰਸ ਤੇ ਆਰਥਿਕ ਉੱਨਤੀ ਮੰਤਰੀ ਨਵਦੀਪ ਬੈਂਸ ਨੇ ਆਖਿਆ ਕਿ ਇਹ ਨੀਤੀ ਮੁਲਕ ਦੇ ਕਾਰੋਬਾਰੀਆਂ ਅਤੇ ਬਾਹਰੋਂ ਆ ਰਹੇ ਹੁਨਰਮੰਦ ਕਾਮਿਆਂ ਦੇ ਕੇਸਾਂ ਦੇ ਨਿਬੇੜੇ ਨੂੰ ਸੌਖਿਆਂ ਕਰਕੇ ਮੁਲਕ ਦੀ ਆਰਥਿਕਤਾ ਨੂੰ ਹੋਰ ਫਾਇਦਾ ਪਹੁੰਚਾਏਗੀ। ਮਹਿਕਮੇ ਦੀ ਵੈਬਸਾਈਟ ’ਤੇ 10 ਅਜਿਹੇ ਕਿੱਤਿਆਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਦੀ ਕੈਨੇਡਾ ’ਚ ਬਹੁਤ ਲੋੜ ਹੈ। ਇਸ ਨਵੀਂ ਨੀਤੀ ਤਹਿਤ ਕੈਨੇਡਾ ਆਰਜ਼ੀ ਤੌਰ ’ਤੇ ਆਉਣ ਵਾਲੇ ਉੱਚ ਹੁਨਰਮੰਦ ਕਾਮੇ ਹੁਣ ਸਿਰਫ ਦੋ ਹਫ਼ਤਿਆਂ ਅੰਦਰ ਹੀ ‘ਵਰਕ ਪਰਮਿਟ’ ਅਤੇ ‘ਟੈਂਪਰੇਰੀ ਰੈਜ਼ੀਡੈਂਟ ਵੀਜ਼ਾ’ ਲੈ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ‘ਸਪਾਉਸ’ ਅਤੇ ਨਿਰਭਰ ਲੋਕਾਂ ਲਈ ਵੀ ‘ਖੁੱਲ੍ਹੇ ਵਰਕ ਪਰਮਿਟ’ ਅਤੇ ‘ਸਟੱਡੀ ਪਰਮਿਟ’ ਦੋ ਹਫ਼ਤਿਆਂ ਅੰਦਰ ਮਿਲ ਜਾਇਆ ਕਰਨਗੇ। ਮਹਿਕਮੇ ਦੇ ਸੂਤਰਾਂ ਮੁਤਾਬਕ ਕੈਨੇਡੀਅਨ ਕੰਪਨੀਆਂ ਆਪਣੀ ਲੋੜ ਮੁਤਾਬਕ ਕਾਮਿਆਂ ਦੀ ਚੋਣ ਕਰ ਸਕਣਗੀਆਂ। ਆਵਾਸ ਮੰਤਰੀ ਨੇ ਕਿਹਾ ਕਿ ਜੋ ਕੰਪਨੀਆਂ ਮੁਲਕ ਦੀ ਆਰਥਿਕਤਾ ’ਚ ਵੱਡਾ ਹਿੱਸਾ ਪਾਉਂਦੀਆਂ ਹਨ ਉਨ੍ਹਾਂ ਲਈ ਕਾਮਿਆਂ ਦੀ ਚੋਣ ਦੇ ਰਾਹ ਖੋਲ੍ਹਣੇ ਸਾਡਾ ਫਰਜ਼ ਹੈ।

LEAVE A REPLY