ਅਨੁਸ਼ਕਾ ਸ਼ਰਮਾ ਨੇ ਅੱਜ ਟਵਿੱਟਰ ’ਤੇ ਆਪਣੀ ਅਗਾਮੀ ਫ਼ਿਲਮ ‘ਪਰੀ’ ਦਾ ਪੋਸਟਰ ਰਿਲੀਜ਼ ਕੀਤਾ।

0
689

ਹੋਮ ਪ੍ਰੋਡਕਸ਼ਨ ਫ਼ਿਲਮ ‘ਫਿਲੌਰੀ’ ਵਿੱਚ ਚੰਗੇ ਪ੍ਰੇਤ ਦੀ ਭੂਮਿਕਾ ਨਿਭਾਉਣ ਵਾਲੀ ਅਨੁਸ਼ਕਾ ਸ਼ਰਮਾ ਨੇ ਅੱਜ ਟਵਿੱਟਰ ’ਤੇ ਆਪਣੀ ਅਗਾਮੀ ਫ਼ਿਲਮ ‘ਪਰੀ’ ਦਾ ਪੋਸਟਰ ਰਿਲੀਜ਼ ਕੀਤਾ ਹੈ। ਇਸ ਪੋਸਟਰ ਨੂੰ ਵੇਖ ਕੇ ਡਰ ਦਾ ਅਹਿਸਾਸ ਹੁੰਦਾ ਹੈ। ਅਨੁਸ਼ਕਾ(29), ਜੋ ਕਿ ਆਪਣੇ ਬੈਨਰ ਕਲੀਨ ਸਲੇਟ ਫ਼ਿਲਮਜ਼ ਹੇਠ ਫ਼ਿਲਮ ਦਾ ਨਿਰਮਾਣ ਕਰ ਰਹੀ ਹੈ, ਨੇ ਆਪਣੇ ਕਿਰਦਾਰ ਨੂੰ ਦਰਸਾਉਂਦਾ ਪੋਸਟਰ ਰਿਲੀਜ਼ ਕੀਤਾ ਹੈ। ਅਦਾਕਾਰਾ ਨੇ ਪੋਸਟਰ ਦੇ ਨਾਲ ਲਿਖਿਆ ਹੈ,‘#ਪਰੀ ਫਸਟ ਲੁੱਕ।’ ਫ਼ਿਲਮ ਦੀ ਕਲੀਨ ਸਲੇਟ ਫ਼ਿਲਮਜ਼ ਦੇ ਕਰਨੇਸ਼ ਸ਼ਰਮਾ ਨੇ ਇਕ ਬਿਆਨ ’ਚ ਕਿਹਾ ਕਿ ਫ਼ਿਲਮ ‘ਪਰੀ’ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਫ਼ਿਲਮ ਵਿੱਚ ਬੰਗਾਲੀ ਅਦਾਕਾਰ ਪਰਮਬ੍ਰਤ ਚੈਟਰਜੀ ਵੀ ਨਜ਼ਰ ਆਏਗਾ। ਕਰਨੇਸ਼ ਨੇ ਕਿਹਾ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਨੂੰ ਯਾਦਗਾਰ ਸ਼ੂਟ ਦੀ ਆਸ ਹੈ। ਕ੍ਰਿਅਰਜ ਐਂਟਰਟੇਨਮੈਂਟ ਅਨੁਸ਼ਕਾ ਦੇ ਨਾਲ ਫ਼ਿਲਮ ਦੇ ਸਹਿ ਨਿਰਮਾਤਾ ਹਨ ਜਦਕਿ ਫ਼ਿਲਮ ਨੂੰ ਪ੍ਰੋਸਿਤ ਰੌਇ ਡਾਇਰੈਕਟ ਕਰੇਗਾ। ਰੌਇ ਦੀ ਫ਼ਿਲਮਸਾਜ਼ ਵਜੋਂ ਇਹ ਪਲੇਠੀ ਫ਼ਿਲਮ ਹੈ। ਫ਼ਿਲਮਾਂ ‘N810’ ਤੇ ‘ਫ਼ਿਲੌਰੀ’ ਤੋਂ ਬਾਅਦ ‘ਪਰੀ’ ਅਨੁਸ਼ਕਾ ਦੀ ਤੀਜੀ ਹੋਮ ਪ੍ਰੋਡਕਸ਼ਨ ਫ਼ਿਲਮ ਹੈ।

LEAVE A REPLY