ਇੰਗਲੈਂਡ ਨੇ ਕ੍ਰਿਕਟ ਟਰਾਫ਼ੀ ਟੂਰਨਾਮੈਂਟ ਦੇ ਗਰੁੱਪ ‘ਏ’ ਦੇ ਇਕ ਮੈਚ ਵਿੱਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।

0
712

ਇੰਗਲੈਂਡ ਨੇ ਅੱਜ ਇਥੇ ਕਿਨਿੰਗਟਨ ਓਵਲ ਵਿਖੇ ਆਈਸੀਸੀ ਚੈਂਪੀਅਨਜ਼ ਕ੍ਰਿਕਟ ਟਰਾਫ਼ੀ ਟੂਰਨਾਮੈਂਟ ਦੇ ਗਰੁੱਪ ‘ਏ’ ਦੇ ਇਕ ਮੈਚ ਵਿੱਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਵੱਲੋਂ ਦਿੱਤੇ 306 ਦੌਡ਼ਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਅਲੈਕਸ ਹੇਲਜ਼ ਦੀਆਂ 95 ਤੇ ਜੋਅ ਰੂਟ ਦੀਆਂ ਨਾਬਾਦ 133 ਦੌਡ਼ਾਂ ਸਦਕਾ 16 ਗੇਂਦਾਂ ਬਾਕੀ ਰਹਿੰਦਿਆਂ ਹੀ ਮੈਚ ਜਿੱਤ ਲਿਆ।
ਉਂਜ ਇਸ ਤੋਂ ਪਹਿਲਾਂ ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਸਲਾਮੀ ਬੱਲੇਬਾਜ਼ ਜੈਸਨ ਰੌਏ ਤੀਜੇ ਓਵਰ ਵਿੱਚ ਮਹਿਜ਼ ਇਕ ਦੌਡ਼ ਬਣਾ ਕੇ ਆੳੂਟ ਹੋ ਗਿਆ, ਜਦੋਂ ਇੰਗਲੈਂਡ ਦਾ ਕੁੱਲ ਸਕੋਰ 6 ਦੌਡ਼ਾਂ ਸੀ। ਬਾਅਦ ਵਿੱਚ ਰੂਟ ਤੇ ਹੇਲਜ਼ ਨੇ ਮਿਲ ਕੇ ਦੂਜੀ ਵਿਕਟ ਲਈ 159 ਦੌਡ਼ਾਂ ਬਣਾਈਆਂ, ਜਿਸ ਪਿੱਛੋਂ ਹੇਲਜ਼ ਨੂੰ ਸ਼ੱਬੀਰ ਰਹਿਮਾਨ ਨੇ ਆੳੂਟ ਕਰ ਦਿੱਤਾ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਦੇ ਸ਼ਾਨਦਾਰ ਸੈਂਕਡ਼ੇ ਦੀ ਮਦਦ ਨਾਲ ਬੰਗਲਾਦੇਸ਼ ਨੇ ਇੰਗਲੈਂਡ ਖ਼ਿਲਾਫ਼ ਪਹਿਲਾਂ ਖੇਡਦਿਆਂ ਛੇ ਵਿਕਟਾਂ ਦੇ ਨੁਕਸਾਨ ’ਤੇ 305 ਦੌਡ਼ਾਂ ਬਣਾਈਆਂ। ਇਕਬਾਲ ਨੇ 142 ਗੇਂਦਾਂ ’ਚ 128 ਦੌਡ਼ਾਂ ਬਣਾਈਆਂ ਜਦਕਿ ਤੀਜੀ ਵਿਕਟ ਲਈ ਮੁਸ਼ਫਿਕੁਰ ਰਹੀਮ ਨਾਲ 166 ਦੌਡ਼ਾਂ ਦੀ ਭਾਈਵਾਲੀ ਕੀਤੀ। ਰਹੀਮ ਨੇ 72 ਗੇਂਦਾਂ ’ਚ 79 ਦੌਡ਼ਾਂ ਬਣਾਈਆਂ। ਤਾਮਿਮ ਦਾ ਇਹ ਨੌਵਾਂ ਇੱਕਰੋਜ਼ਾ ਸੈਂਕਡ਼ਾ ਹੈ।
ਬੰਗਲਾਦੇਸ਼ ਨੇ ਅਭਿਆਸ ਮੈਚ ਵਿੱਚ ਭਾਰਤ ਹੱਥੋਂ ਮਿਲੀ ਸ਼ਰਮਨਾਕ ਹਾਰ ਮਗਰੋਂ ਅੱਜ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਕ ਸਮੇਂ ਲੱਗ ਰਿਹਾ ਸੀ ਕਿ ਬੰਗਲਾਦੇਸ਼ 330 ਦੌਡ਼ਾਂ ਨੇਡ਼ੇ ਪਹੁੰਚੇਗਾ, ਪਰ ਇੰਗਲੈਂਡ ਦੇ ਲਿਆਮ ਪਲੰਕੇਟ ਨੇ 45ਵੇਂ ਓਵਰ ’ਚ ਲਗਾਤਾਰ ਦੋ ਗੇਂਦਾਂ ’ਤੇ ਇਕਬਾਲ ਤੇ ਰਹੀਮ ਨੂੰ ਆੳੂਟ ਕਰ ਦਿੱਤਾ।

LEAVE A REPLY