ਹਾਸ਼ਿਮ ਅਮਲਾ ਇਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਤੇਜ 7000 ਦੌੜਾਂ ਬਣਾਉਣ ਵਾਲੇ ਬੱਲੇਬਾਜ਼

0
561

ਤਜਰਬੇਕਾਰ ਦੱਖਣੀ ਅਫਰੀਕੀ ਬੱਲੇਬਾਜ਼ ਤੇ ਸਾਬਕਾ ਕਪਤਾਨ ਹਾਸ਼ਿਮ ਅਮਲਾ ਇਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਤੇਜ 7000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ’ਚ ਅਮਲਾ ਨੇ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਅਮਲਾ ਨੇ 150 ਇਕ ਦਿਨਾਂ ਪਾਰੀਆਂ ’ਚ 7000 ਦੌੜਾਂ ਪੂਰੀਆਂ ਕੀਤੀਆਂ ਹਨ ਜਦਕਿ ਵਿਰਾਟ ਨੇ ਇਹੀ ਮਾਅਰਕਾ 161 ਪਾਰੀਆਂ ’ਚ ਮਾਰਿਆ ਹੈ। ਦੱਖਣੀ ਅਫਰੀਕੀ ਬੱਲੇਬਾਜ਼ ਨੇ ਇਹ ਉਪਲਬਧੀ ਇੰਗਲੈਂਡ ਖ਼ਿਲਾਫ਼ ਇਕ ਦਿਨਾਂ ਸੀਰੀਜ਼ ਦੇ ਆਖ਼ਰੀ ਮੈਚ ਦੌਰਾਨ ਹਾਸਲ ਕੀਤੀ। ਇਸ ਮੈਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤਿਆ। ਇਸ ਮੈਚ ’ਚ ਅਮਲਾ ਨੇ 55 ਦੌੜਾਂ ਦਾ ਵਡਮੁੱਲਾ ਯੋਗਦਾਨ ਪਾਇਆ।
ਇਸ ਮੈਚ ਤੋਂ ਪਹਿਲਾਂ ਤੱਕ ਅਮਲਾ ਇਹ ਟੀਚਾ ਹਾਸਲ ਕਰਨ ਤੋਂ ਸਿਰਫ਼ 23 ਦੌੜਾਂ ਪਿੱਛੇ ਸਨ। ਅਮਲਾ ਦੇ ਕਰੀਅਰ ਦਾ ਇਹ 153ਵਾਂ ਇਕ ਦਿਨਾਂ ਮੈਚ ਸੀ। ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ 13 ਸਾਲ ਪਹਿਲਾਂ ਇਕ ਦਿਨਾਂ ਮੈਚਾਂ ’ਚ ਸਭ ਤੋਂ ਤੇਜ਼ 7000 ਦੌੜਾਂ 174 ਪਾਰੀਆਂ ’ਚ ਪੂਰੀਆਂ ਕੀਤੀਆਂ ਸਨ। ਗਾਂਗੁਲੀ ਦਾ ਇਹ ਰਿਕਾਰਡ ਬਾਅਦ ’ਚ ਦੱਖਣੀ ਅਫਰੀਕਾ ਦੇ ਹੀ ਏਬੀ ਡੀਵਿਲਿਅਰਜ਼ ਨੇ 166 ਪਾਰੀਆਂ ’ਚ ਤੋੜਿਆ।

LEAVE A REPLY