ਸਿਰਫ਼ 2500 ‘ਚ ਮਿਲਣਗੇ ਹਵਾਈ ਜਹਾਜ਼ ਦੇ ਝੂਟੇ

0
2024

ਦੇਸ਼ ਦੇ ਛੋਟੇ ਸ਼ਹਿਰਾਂ ਵਿਚਾਲੇ ਹਵਾਈ ਸਫ਼ਰ ਦੀ ਸਹੂਲਤ ਦੇਣ ਦੇ ਮਕਸਦ ਨਾਲ ਸਰਕਾਰ ਨੇ ਸ਼ੁੱਕਰਵਾਰ ਨੂੰ UDAN ਸਕੀਮ ਲਾਂਚ ਕਰ ਦਿੱਤੀ ਹੈ। ਇਸ ਤਹਿਤ ਘੱਟ ਏਅਰ ਕਨੈੱਕਟ ਸ਼ਹਿਰਾਂ ਵਿਚਾਲੇ ਸਬਸਿਡੀ ਰਿਜ਼ਨਲ ਫਲਾਈਟ ਸ਼ੁਰੂ ਕੀਤੀ ਜਾਵੇਗੀ। ਇਸ ਜ਼ਰੀਏ ਲੋਕਾਂ ਨੂੰ ਸਸਤੀ ਹਵਾਈ ਸੇਵਾ ਮੁਹੱਈਆ ਕਰਵਾਈ ਜਾਵੇਗੀ। ਸਬਸਿਡੀ ਰਿਜ਼ਨਲ ਫਲਾਈਟ ਵਿੱਚ 50 ਫ਼ੀਸਦੀ ਸੀਟਾਂ ਦੀ ਕੀਮਤ 2,500 ਰੁਪਏ ਪ੍ਰਤੀ ਘੰਟਾ ਰੱਖੀ ਗਈ ਹੈ। ਮੰਨਿਆ ਜਾ ਰਿਹਾ ਹੈ UDAN ਸਕੀਮ ਤਹਿਤ ਪਹਿਲੀ ਫਲਾਈਟ ਜਨਵਰੀ 2017 ਵਿੱਚ ਉਡਾਣ ਭਰੇਗੀ।
2019 ਤੱਕ ਦੇਸ਼ ਦੇ 127 ਹਵਾਈ ਅੱਡਿਆਂ ਤੱਕ ਉਡਾਣ ਸੇਵਾ ਸ਼ੁਰੂ ਹੋ ਜਾਵੇਗੀ। 2022 ਤੱਕ ਸਰਕਾਰ ਦਾ 30 ਕਰੋੜ ਘਰੇਲੂ ਟਿਕਟਾਂ ਵੇਚਣ ਦਾ ਟੀਚਾ ਹੈ।
ਉਡਾਣ ਸਕੀਮ ਦੀ ਖ਼ਾਸੀਅਤ….
500 ਕਿਲੋਮੀਟਰ ਦੀ ਫਿਕਸਡ ਵਿੰਗ ਏਅਰ ਕਰਾਫ਼ਟ ਲਈ 2,500 ਪ੍ਰਤੀ ਘੰਟੇ ਦਾ ਕਿਰਾਇਆ ਰੱਖਿਆ ਗਿਆ ਹੈ। ਇਸ ਵਿੱਚ ਸਾਰੇ ਤਰ੍ਹਾਂ ਦੇ ਟੈਕਸ ਵੀ ਸ਼ਾਮਲ ਹੋਣਗੇ। ਇਸ ਫਲਾਈਟ ਵਿੱਚ 50 ਫ਼ੀਸਦੀ ਸੀਟਾਂ ਉਡਾਣ ਸਕੀਮ ਤਹਿਤ ਰਿਜ਼ਰਵ ਹੋਣਗੀਆਂ। ਇਸ ਸਕੀਮ ਦੇ ਸ਼ੁਰੂ ਹੋਣ ਨਾਲ ਛੋਟੇ ਤੇ ਘੱਟ ਦੂਰੀ ਵਾਲੇ ਸ਼ਹਿਰਾਂ ਵਿੱਚ ਏਅਰ ਟਰੈਫ਼ਿਕ ਵਿੱਚ ਵਾਧਾ ਹੋਵੇਗਾ। ਲੋਕਾਂ ਨੂੰ ਸੜਕ ਤੇ ਰੇਲ ਮਾਰਗ ਤੋਂ ਛੁਟਕਾਰਾ ਮਿਲੇਗਾ।
ਅਸਲ ਵਿੱਚ ਦੇਸ਼ ਵਿੱਚ 394 ਹਵਾਈ ਅੱਡੇ ਅਜਿਹੇ ਹਨ, ਜਿੱਥੇ ਫਾਈਲਟ ਸਰਵਿਸ ਨਹੀਂ। 16 ਹਵਾਈ ਅੱਡਿਆਂ ਉੱਤੇ ਬਹੁਤ ਹੀ ਘੱਟ ਉਡਾਣਾਂ ਹਨ ਪਰ ਇਸ ਸਕੀਮ ਤਹਿਤ 50 ਬੰਦੇ ਪਏ ਜਾਂ ਘੱਟ ਸਰਵਿਸ ਵਾਲੇ ਹਵਾਈ ਅੱਡਿਆਂ ਨੂੰ ਮੁੜ ਤੋਂ ਅਪਗ੍ਰੇਡ ਕੀਤਾ ਜਾਵੇਗਾ। ਦੇਸ਼ ਵਿੱਚ 18 ਏਅਰ ਰੂਟ ਨੂੰ ਵੱਡਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਦਿੱਲੀ ਤੋਂ ਪੰਜ, ਮੁੰਬਈ ਤੋਂ 3, ਕਲਕੱਤਾ, ਹੈਦਰਾਬਾਦ-ਬੰਗਲੌਰ ਤੋਂ 2-2,ਚੇਨਈ-ਇੰਦੌਰ ਤੋਂ ਕੌਚੀ- ਪੋਰਬੰਦਰ ਤੋਂ 1-1 ਫਲਾਈਟ 1 ਘੰਟੇ ਦੇ ਘੱਟ ਸਫ਼ਰ ਦੀ ਹੈ।

LEAVE A REPLY