‘ਏ ਦਿਲ ਹੈ ਮੁਸ਼ਕਿਲ’ ਦਾ ਰੋਮਾਂਟਿਕ ਟਰੈਲਰ ਰਿਲੀਜ਼, 24 ਘੰਟੇ ‘ਚ 65 ਲੱਖ ਵਾਰ ਦੇਖਿਆ ਗਿਆ

0
981

ਮੁੰਬਈ— ਬਾਲੀਵੁੱਡ ਇੰਡਸਟ੍ਰੀ ‘ਚ ਇਨੀਂ ਦਿਨੀਂ ਫਿਲਮਮੇਕਰ ਕਰਨ ਜੌਹਰ ਦੀ ਫਿਲਮ ‘ਏ ਦਿਲ ਹੈ ਮੁਸ਼ਕਿਲ’ ਨੂੰ ਲੈ ਕੇ ਚਰਚਾ ਤੇਜ਼ ਹੈ। ਰਣਬੀਰ ਕਪੂਰ ਦੇ ਨਾਲ ਐਸ਼ਵਰਿਆ ਰਾਏ ਬੱਚਨ ਦਾ ਰੋਮਾਂਸ ਸੁਰਖੀਆਂ ਬਟੋਰ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਿਲਮ ਦਾ ਟਰੈਲਰ ਰਿਲੀਜ਼ ਹੋਣ ਦੇ ਨਾਲ ਹੀ ਐਸ਼, ਰਣਬੀਰ ਅਤੇ ਅਨੁਸ਼ਕਾ ਦੇ ਚਾਹੁੰਣ ਵਾਲਿਆਂ ਨੇ 24 ਘੰਟੇ ‘ਚ 65 ਲੱਖ ਵਾਰ ਟਰੈਲਰ ਨੂੰ ਦੇਖਿਆ ਹੈ।
ਤੁਹਾਨੂੰ ਦੱਸ ਦਈਏ ਕਿ ਫਿਲਮ ‘ਚ ਫਵਾਦ ਖਾਨ ਅਤੇ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਉਣਗੇ ਪਰ ਸਭ ਤੋਂ ਜ਼ਿਆਦਾ ਚਰਚਾ ਐਸ਼ ਅਤੇ ਰਣਬੀਰ ਦੇ ਰੋਮਾਂਸ ਦੀ ਹੈ। ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ ਕਿ ਦੋਹਾਂ ਦੇ ਵਿੱਚ ਕੁਝ ਬੋਲਡ ਸੀਨ ਵੀ ਫਿਲਮਾਏ ਗਏ ਹਨ। ਇਸ ਤੋਂ ਪਹਿਲੇ ਰਿਲੀਜ਼ ਹੋਏ 2 ਗੀਤਾਂ ‘ਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ। ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਕੁਝ ਫੋਟੋਜ਼ ਵਾਇਰਲ ਹੋਈਆਂ ਹਨ।
ਇਨ੍ਹਾਂ ਤਸਵੀਰਾਂ ‘ਚ ਐਸ਼ਵਰਿਆ ਅਤੇ ਰਣਬੀਰ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਹ ਫੋਟੋ ਦੇਖ ਦੇ ਫੈਂਸ ਨਿਸ਼ਚਿਤ ਰੂਪ ਨਾਲ ਹੈਰਾਨ ਹੋ ਜਾਣਗੇ। ਐਸ਼ਵਰਿਆ ਕਾਫੀ ਸਮੇਂ ਬਾਅਦ ਅਜਿਹੇ ਬੋਲਡ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਧਰਮਾ ਪ੍ਰੋਡਕਸ਼ਨ ਅਤੇ ਫਾਕਸ ਸਟੂਡੀਓ ਦੇ ਬੈਨਰ ਹੇਠ ਇਹ ਫਿਲਮ ਦੀਵਾਲੀ ‘ਤੇ ਰਿਲੀਜ਼ ਹੋਵੇਗੀ।

LEAVE A REPLY