ਧੋਨੀ ਦੀ ਬਾਇਓਪਿਕ ਦੁਨੀਆਂ ਦੇ 60 ਦੇਸ਼ਾਂ ਦੇ 4500 ਸਿਨੇਮਾਘਰਾਂ ‘ਚ ਇਕੱਠੀ ਹੋਵੇਗੀ ਰਿਲੀਜ਼

0
1014

ਮੁੰਬਈ— ਭਾਰਤੀ ਕਿਕ੍ਰਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ ‘ਤੇ ਅਧਾਰਿਤ ਫਿਲਮ ‘ਐੱਮ.ਐੱਸ.ਧੋਨੀ: ਦ ਅਨਟੋਲਡ ਸਟੋਰੀ’ 30 ਸਤੰਬਰ ਨੂੰ ਵੱਡੇ ਪੈਮਾਨੇ ‘ਤੇ ਰਿਲੀਜ਼ ਕੀਤੀ ਜਾਵੇਗੀ। ਇਹ ਫਿਲਮ 60 ਦੇਸ਼ਾ ਦੇ 4500 ਸਿਨੇਮਾਘਰਾਂ ‘ਚ ਇਕੱਠੀ ਰਿਲੀਜ਼ ਹੋਵੇਗੀ।

ਫਿਲਮ ਦੇ ਨਿਰਮਾਤਾ ਅਤੇ ਫਾਕਸ ਸਟਾਰ ਸਟੂਡਿਓ ਦੇ ਸੀ.ਈ.ਓ. ਵਿਜੈ ਸਿੰਘ ਨੇ ਆਪਣੇ ਬਿਆਨ ‘ਚ ਕਿਹਾ, ”ਐੱਮ.ਐੱਸ.ਧੋਨੀ: ਦ ਅਨਟੋਲਡ ਸਟੋਰੀ’ ਅੰਤਰਰਾਸ਼ਟਰੀ ਪੱਧਰ ‘ਤੇ ਅਤੇ ਭਾਰਤ ‘ਚ ਕਿਸੇ ਵੀ ਭਾਰਤੀ ਫਿਲਮ ਲਈ ਵੱਡੇ ਪੈਮਾਨੇ ‘ਚੇ ਰਿਲੀਜ਼ ਹੋਣ ਵਾਲੀ ਬਣਨ ਜਾ ਰਹੀ ਹੈ। ਇਹ ਵੱਡੇ ਪੈਮਾਨੇ ‘ਤੇ ਤਾਮਿਲ ਅਤੇ ਤੇਲਗੂ ‘ਚ ਰਿਲੀਜ਼ ਹੋਣ ਵਾਲੀ ਵੀ ਪਹਿਲੀ ਹਿੰਦੀ ਫਿਲਮ ਹੋਵੇਗੀ।”

ਉਸ ਨੇ ਅੱਗੇ ਕਿਹਾ, ”ਦੁਨੀਆ ਭਰ ‘ਚ ਫਿਲਮ ਦੀ ਬੇਮੀਸਾਲ ਮੰਗ ਅਤੇ ਨਿਸ਼ਚਿਤ ਸਮੇਂ ‘ਚ ਵੱਖ-ਵੱਖ ਭਾਸ਼ਾਵਾਂ ‘ਚ ਪ੍ਰਿੰਟ ਉਪਲੱਧਤਾ ਕਰਾਉਣ ਦੀ ਮਜ਼ਬੂਰੀ ਹੁੰਦੇ ਹੋਏ, ਫਿਲਮ ਪੰਜਾਬੀ ਅਤੇ ਮਰਾਠੀ ਭਾਸ਼ਾ ਚ ਰਿਲੀਜ਼ ਨਹੀਂ ਹੋ ਸਕੇਗੀ। ਫਿਲਮ ਹੁਣੀ ਤੋਂ ਹੀ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ, ਜਿਸ ‘ਚ ਫਿਲਮ ਨਿਰਮਾਤਾ ਅਰੁਣ ਪਾਂਡੇ ਅਤੇ ਨਿਰਦੇਸ਼ਕ ਨੀਰਜ ਪਾਂਡੇ ਬੇਹੱਦ ਖੁਸ਼ ਹੈ। ਫਿਲਮ ‘ਚ ਸ਼ੁਸ਼ਾਂਤ ਸਿੰਘ ਰਾਜਪੂਤ ਧੋਨੀ ਦੀ ਭੂਮਿਕਾ ‘ਚ ਹੈ।

LEAVE A REPLY