ਸੁਨੀਲ ਸ਼ੈਟੀ ਇਸ ਫਿਲਮ ਨਾਲ ਕਰਣਗੇ ਵਾਪਸੀ, ਪਿਤਾ ਦੇ ਕਿਰਦਾਰ ‘ਚ ਆਉਣਗੇ ਨਜ਼ਰ

0
1304

ਮੁੰਬਈ— ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਕਾਫੀ ਲੰਬੇ ਸਮੇਂ ਬਾਅਦ ਫਿਰ ਵੱਡੇ ਪਰਦੇ ‘ਚ ਵਾਪਸੀ ਕਰ ਰਹੇ ਹਨ। ਇਸ ਵਾਰ ਉਹ ਸਿਧਾਰਥ ਮਲਹੋਤਰਾ ਦੇ ਪਿਤਾ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਉਹ ਫਿਲਮ ‘ਬੈਂਗ-ਬੈਂਗ’ ਦੇ ਸੀਕਵਲ ‘ਚ ਅਹਿਮ ਭੁਮਿਕਾ ਨਿਭਾਉਣ ਜਾ ਰਹੇ ਹਨ। ਸੂਤਰਾਂ ਮਤਾਬਕ ਸਕ੍ਰੀਨ ‘ਤੇ ਸੁਨੀਲ ਅਤੇ ਸਿਧਾਰਥ ਨੂੰ ਪਿਤਾ-ਪੁੱਤਰ ਦੇ ਰੂਪ ‘ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਐਕਸ਼ਨ ਫਿਲਮ ‘ਚ ਸੁਨੀਲ ਦੇ ਕਿਰਦਾਰ ਨੂੰ ਉਨ੍ਹਾਂ ਦੀ ਅਸਲ ਉਮਰ ਨਾਲੋਂ ਵੱਧ ਦਿਖਾਇਆ ਜਾਵੇਗਾ।
ਜਾਣਕਾਰੀ ਮੁਤਾਬਕ ਸਿਧਾਰਥ ਦੀ ਕੈਟਰੀਨਾ ਨਾਲ ਪਿੱਛੇ ਜਿਹੇ ਰਿਲੀਜ਼ ਹੋਈ, ਜੋ ਬਾਕਸ ਆਫਿਸ ‘ਤੇ ਵਧੇਰੇ ਕਮਾਈ ਨਾ ਕਰ ਸਕੀ ਪਰ ਇਸ ਫਿਲਮ ਦੇ ਗੀਤ ਕਾਫੀ ਹਿੱਟ ਹੋਏ ਹਨ।

LEAVE A REPLY