ਰੂਹ ਖੁਸ਼ ਕਰ ਦੇਣਗੀਆਂ ਬਾਲੀਵੁੱਡ ਦੀਆਂ ਸਟਾਰ ਮਾਂ-ਬੇਟੀਆਂ ਦੀਆਂ ਇਹ ਕਿਊਟ ਤਸਵੀਰਾਂ

0
1222

ਮੁੰਬਈ— ਅਕਸ਼ੇ-ਟਵਿੰਕਲ ਦੀ ਬੇਟੀ ਨਿਤਾਰਾ 4 ਸਾਲ ਦੀ ਹੋ ਗਈ ਹੈ। ਟਵਿੰਕਲ ਖੰਨਾ ਨੇ ਬੇਟੀ ਦਾ ਜਨਮਦਿਨ ਵੱਖਰੇ ਅੰਦਾਜ਼ ਨਾਲ ਮਨਾਇਆ। ਉਨ੍ਹਾਂ ਨੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਟਵਿੰਕਲ ਨੇ ਫੋਟੋ ਨਾਲ ਲਿਖਿਆ ਹੈ, ‘ਨਿਤਾਰਾ ਨੇ ਆਪਣੇ ਜਨਮਦਿਨ ‘ਤੇ ਪਿਤਾ ਨੂੰ ਮਗਰਮੱਛ ਬਣਾਇਆ।’ ਉਂਝ ਬਾਲੀਵੁੱਡ ਦੀਆਂ ਸਟਾਰ ਮੌਮਸ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ‘ਤੇ ਕਦੇ ਖੁੱਲ੍ਹ ਕੇ ਗੱਲ ਨਹੀਂ ਕਰਦੀਆਂ ਹਨ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਫੈਨਜ਼ ਕੋਲੋਂ ਲੁਕੋ ਕੇ ਰੱਖਦੀਆਂ ਹਨ। ਫਿਰ ਭਾਵੇਂ ਟਵਿੰਕਲ ਖੰਨਾ ਹੋਵੇ ਜਾਂ ਕਾਜੋਲ।
ਦੱਸਣਯੋਗ ਹੈ ਕਿ ਕਾਜੋਲ ਤੇ ਅਜੇ ਦੇਵਗਨ ਦੇ ਦੋ ਬੱਚੇ ਹਨ, ਯੁਗ ਤੇ ਨਿਆਸਾ। ਵੱਡੀ ਬੇਟੀ ਨਿਆਸਾ 13 ਸਾਲ ਦੀ ਹੈ। ਨਿਆਸਾ ਏਕੌਲੇ ਮੋਂਡੀਅਲੇ ਵਰਲਡ ਸਕੂਲ ‘ਚ ਪੜ੍ਹਾਈ ਕਰ ਰਹੀ ਹੈ। ਇੰਨਾ ਹੀ ਨਹੀਂ, ਨਿਆਸਾ ਤੈਰਾਕੀ ਦਾ ਸ਼ੌਕ ਵੀ ਰੱਖਦੀ ਹੈ। ਉਹ ਅਜੇ ਨਾਲ ਕਦੇ-ਕਦੇ ਸ਼ੂਟਿੰਗ ‘ਤੇ ਵੀ ਨਜ਼ਰ ਆਉਂਦੀ ਹੈ। ਸੁਣਿਆ ਤਾਂ ਇਹ ਵੀ ਹੈ ਕਿ ਜਦੋਂ ਅਜੇ ਤੇ ਕਾਜੋਲ 2008 ‘ਚ ‘ਯੂ ਮੀ ਔਰ ਹਮ’ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਨਿਆਸਾ ਉਨ੍ਹਾਂ ਨੇ ਨਾਲ ਸੀ। ਇਕ ਵਾਰ ਕਾਜੋਲ ਨੇ ਦੱਸਿਆ ਸੀ, ‘ਨਿਆਸਾ ਜਹਾਜ਼ ਨੂੰ ਬਹੁਤ ਵੱਡਾ ਪਲੇਅਗਰਾਊਂਡ ਸਮਝਦੀ ਸੀ ਤੇ ਦਿਨ ਭਰ ਉਸ ‘ਚ ਇਧਰ-ਉਧਰ ਦੌੜਦੀ ਰਹਿੰਦੀ ਸੀ। ਇਸ ਖਬਰ ‘ਚ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਹੀ ਸਟਾਰ ਮੌਮਸ ਤੇ ਬੇਟੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਕਈ ਲੋਕ ਜ਼ਿਆਦਾ ਨਹੀਂ ਜਾਣਦੇ ਹੋਣਗੇ।

LEAVE A REPLY