ਅਕਾਲੀ ਦਲ ਨੂੰ ਚੋਣ ਰੈਲੀਆਂ ‘ਤੇ ਰੋਕ ਨਹੀਂ ਆ ਰਹੀ ਰਾਸ, ਚੋਣ ਕਮਿਸ਼ਨ ਤੋਂ ਕੀਤੀ ਇਹ ਮੰਗ

0
22

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੂੰ ਕੋਰੋਨਾ ਵਾਇਰਸ ਕਰਕੇ ਚੋਣ ਰੈਲੀਆਂ ਉੱਪਰ ਰੋਕ ਰਾਸ ਨਹੀਂ ਆ ਰਹੀ। ਅਕਾਲੀ ਦਲ ਨੇ ਹੁਣ ਇਸ ਲਈ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਅਕਾਲੀ ਦਲ ਨੇ ਕਿਹਾ ਹੈ ਕਿ ਚੋਣ ਰੈਲੀਆਂ ਤੇ ਕਾਰਨਰ ਮੀਟਿੰਗਾਂ ‘ਤੇ ਪੂਰਨ ਪਾਬੰਦੀ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕੀਤੀ ਜਾਵੇ।

ਅਕਾਲੀ ਦਲ ਨੇ ਕਿਹਾ ਹੈ ਕਿ ਉਮੀਦਵਾਰਾਂ ਲਈ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਣ ਲਈ ਛੋਟੀਆਂ ਮੀਟਿੰਗਾਂ ਜ਼ਰੂਰੀ ਹਨ। ਇਸ ਲਈ ਚੋਣ ਰੈਲੀਆਂ ਤੇ ਮੀਟਿੰਗਾਂ ‘ਤੇ ਪੂਰਨ ਪਾਬੰਦੀ ਦੇ ਫੈਸਲੇ ‘ਤੇ ਮੁੜ ਵਿਚਾਰ ਕੀਤੀ ਜਾਵੇ।