ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਐਨ.ਐਸ.ਐਸ. ਯੂਨਿਟ ਵੱਲੋਂ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ

0
19

ਜਲੰਧਰ, 14 ਜਨਵਰੀ(ਰਮੇਸ਼ ਗਾਬਾ)  ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਵੱਲੋਂ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਪ੍ਰੋਗਰਾਮ ਨੂੰ ਤਿੰਨ ਗਤੀਵਿਧੀਆਂ ਜਿਵੇਂ ਸਵਾਮੀ ਵਿਵੇਕਾਨੰਦ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚਰਚਾ ਲਈ ਵੈਬੀਨਾਰ, ਏਕ ਭਾਰਤ ਸ੍ਰੇਸ਼ਠ ਉੱਤੇ ਪੈਨਲ ਚਰਚਾ ਅਤੇ ਪੌਦੇ ਲਗਾਉਣ ਵਿੱਚ ਵੰਡਿਆ ਗਿਆ ਸੀ। ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਬੋਧਨ ਵਿਚ ਯੁਵਾ ਸ਼ਕਤੀ ਦੀ ਸੁਚੱਜੀ ਵਰਤੋਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਵਰਗੀਆਂ ਸ਼ਖ਼ਸੀਅਤਾਂ ਦੀ ਜੀਵਨ ਸ਼ੈਲੀ ਨੂੰ ਅਪਨਾਉਣ ਦੀ ਲੋੜ ਹੈ। ਮੁੱਖ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਜੋ ਕਿ ਗਣਤੰਤਰ ਦਿਵਸ ਪਰੇਡ ਕੈਂਪ ਲਈ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਦੇ ਐਨ.ਐਸ.ਐਸ. ਦਲ ਦੇ ਇੰਚਾਰਜ ਵਜੋਂ ਨਵੀਂ ਦਿੱਲੀ ਵਿੱਚ ਹਨ, ਨੇ ਇਸ ਸਮਾਗਮ ਦਾ ਆਨਲਾਈਨ ਆਯੋਜਨ ਕੀਤਾ। ਉਨ੍ਹਾਂ ਦੱਸਿਆ ਕਿ ਸਵੇਰੇ ਰੁੱਖ ਲਗਾਉਣ ਤੋਂ ਬਾਅਦ ‘ਯੁਵਾ ਅਤੇ ਏਕ ਭਾਰਤ ਸ੍ਰੇਸ਼ਟ ਭਾਰਤ’ ਵਿਸ਼ੇ ‘ਤੇ ਇੱਕ ਆਨਲਾਈਨ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਜਿੱਥੇ ਵਿਦਿਆਰਥੀਆਂ ਨੇ ਭਾਰਤ ਨੂੰ ਵਿਸ਼ਵ ਪੱਧਰ ‘ਤੇ ਹੋਰ ਸ਼ਕਤੀਸ਼ਾਲੀ ਬਣਾਉਣ ਲਈ ਨੌਜਵਾਨਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਵੈਬੀਨਾਰ ਦੌਰਾਨ ਮੁੱਖ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਅਤੇ ਡਾ. ਅਮਨਦੀਪ ਕੌਰ ਨੇ ਸਵਾਮੀ ਵਿਵੇਕਾਨੰਦ ਦੀ ਜੀਵਨੀ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਵਿਦਿਆਰਥੀ ਸਮਾਜ ਨੂੰ ਬਦਲਣ ਲਈ ਕਿਵੇਂ ਉਨ੍ਹਾਂ ਨੂੰ ਅਪਣਾ ਸਕਦੇ ਹਨ ਇਸ ਬਾਰੇ ਚਰਚਾ ਕੀਤੀ ਗਈ। ਪ੍ਰੋ. ਨਵਨੀਤ ਅਰੋੜਾ ਅਤੇ ਪ੍ਰੋ. ਪ੍ਰਿਅੰਕ ਸ਼ਾਰਦਾ ਨੇ ਇਸ ਸਮਾਗਮ ਨੂੰ ਆਨਲਾਈਨ ਮੋਡ ਵਿੱਚ ਆਯੋਜਿਤ ਕਰਨ ਵਿੱਚ ਸਹਾਇਤਾ ਕੀਤੀ।