ਸਕੂਟਰ ਸਵਾਰ ਮਾਂ ਪੁੱਤ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਮਾਂ ਜ਼ਖ਼ਮੀ, ਬੇਟੇ ਦੀ ਮੌਤ

0
47

ਲੁਧਿਆਣਾ (TLT) ਸਾਹਨੇਵਾਲ ਦੀ ਅਨਾਜ ਮੰਡੀ ਦੇ ਕੋਲ ਵਾਪਰੇ ਸੜਕ ਹਾਦਸੇ ਦੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ । ਇਸ ਦੁਰਘਟਨਾ ਦੇ ਦੌਰਾਨ ਉਸ ਦੀ ਮਾਤਾ ਨੂੰ ਮਾਮੂਲੀ ਸੱਟਾਂ ਲੱਗੀਆਂ । ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ । ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜ਼ੈਲਦਾਰ ਮੁਹੱਲਾ ਦੋਰਾਹਾ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਦੱਸਿਆ ਸ਼ਾਮ ਵੇਲੇ ਉਹ ਆਪਣੇ ਬੇਟੇ ਭਗਵੰਤ ਸਿੰਘ (38) ਨਾਲ ਸਕੂਟਰ ਤੇ ਸਵਾਰ ਹੋ ਕੇ ਕੁਹਾੜਾ ਤੋਂ ਸਾਹਨੇਵਾਲ ਵੱਲ ਨੂੰ ਜਾ ਰਹੀ ਸੀ, ਜਿਸ ਤਰ੍ਹਾਂ ਹੀ ਦੋਵੇਂ ਅਨਾਜ ਮੰਡੀ ਸਾਹਨੇਵਾਲ ਦੇ ਲਾਗੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹੇਠਾਂ ਡਿੱਗਣ ਕਾਰਨ ਅਮਰਜੀਤ ਕੌਰ ਦੇ ਮਾਮੂਲੀ ਸੱਟਾਂ ਲੱਗੀਆਂ ਜਦਕਿ ਭਗਵੰਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।ਬੁਰੀ ਤਰ੍ਹਾਂ ਫੱਟੜ ਹੋਏ ਭਗਵੰਤ ਸਿੰਘ ਨੂੰ ਅਰੋੜਾ ਨਿਊਰੋ ਸੈਂਟਰ ਭਰਤੀ ਕਰਵਾਇਆ ਗਿਆ ਜਿਥੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐੱਸਆਈ ਸਾਧੂ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।