ਲੋਹੜੀ ਮਨਾ ਕੇ ਘਰ ਵਾਪਸ ਆ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ, ਪਤੀ-ਪਤਨੀ ਤੇ ਬੱਚੀ ਦੀ ਮੌਤ

0
58

ਬੁਢਲਾਡਾ (TLT) ਰਿਸ਼ਤੇਦਾਰੀ ‘ਚ ਲੋਹੜੀ ਦਾ ਤਿਉਹਾਰ ਮਨਾਕੇ ਘਰ ਪਰਤ ਰਹੇ ਪਰਿਵਾਰ ਦੀ ਕਾਰ ਦੁਰਘਟਨਾ ‘ਚ ਪਤੀ-ਪਤਨੀ ਅਤੇ ਬੱਚੇ ਦੀ ਮੌਤ ਹੋਣ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਗੋਪੀ ਸਿੰਘ (31) ਪੁੱਤਰ ਭਾਗ ਸਿੰਘ ਆਪਣੀ ਪਤਨੀ ਗੀਤਾ ਰਾਣੀ (30) ਅਤੇ ਪੁੱਤਰੀ ਰੱਜੋ (2) ਰਿਸ਼ਤੇਦਾਰੀ ਵਿਚ ਲੋਹੜੀ ਦਾ ਤਿਉਹਾਰ ਮਨਾਉਣ ਉਪਰੰਤ ਪਿੰਡ ਬਛੋਆਣਾ ਤੋ ਪਿੰਡ ਫਤਿਹਗੜ (ਸੰਗਰੁਰ) ਨੂੰ ਜਾ ਰਹੇ ਸੀ ਕਿ ਅਚਾਨਕ ਪਿੰਡ ਦੋਦੜਾ ਦੇ ਨਜਦੀਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਜੋ ਇਕ ਦਰੱਖ਼ਤ ਨਾਲ ਜਾ ਟਕਰਾਈ ਜਿਥੇ ਤਿੰਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਸਦਰ ਪੁਲਿਸ ਨੇ ਮੌਕੇ ‘ਤੇ ਰਾਹਗੀਰਾਂ ਦੇ ਸਹਿਯੋਗ ਨਾਲ ਮ੍ਰਿਤਕਾ ਨੂੰ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਸਹਾਇਕ ਥਾਣੇਦਾਰ ਪਵਿਤਰ ਸਿੰਘ ਨੇ ਮ੍ਰਿਤਕ ਦੇ ਭਰਾ ਉਮ ਪ੍ਰਕਾਸ਼ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਧਾਰਾ 174 ਅਧੀਨ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀਆਂ।