ਦ ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

0
38

ਜਲੰਧਰ, 14 ਜਨਵਰੀ (TLT)-ਦ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਦੇ ਮੁੱਖ ਦਫ਼ਤਰ ਜਲੰਧਰ ਵਿਖੇ ਲੋਹੜੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਬੈਂਕ ਦੇ ਚੇਅਰਮੈਨ ਪ੍ਰਦੁਮਣ ਸਿੰਘ ਜੌਲੀ, ਡਾ. ਕਰਨ ਸ਼ਰਮਾ (ਮੈਨੇਜਿੰਗ ਡਾਇਰੈਕਟਰ), ਜਸਵੀਰ ਸਿੰਘ (ਚੀਫ਼ ਐਗਜ਼ੈਕਟਿਵ ਸਟੇਟ ਫੈਡਰੇਸ਼ਨ ਐਂਡ ਸਟਾਫ਼ ਮੈਂਬਰ ਆਫ਼ ਦਾ ਬੈਂਕ) ਨੇ ਵਿਸ਼ੇਸ਼ ਤੌਰ ‘ਤੇ ਸਮਾਗਮ ‘ਚ ਸ਼ਿਰਕਤ ਕਰਦੇ ਹੋਏ ਸਮੂਹ ਸਟਾਫ਼ ਮੈਂਬਰਾਂ ਤੇ ਗ੍ਰਾਹਕਾਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ | ਸਮਾਗਮ ਦੌਰਾਨ ਸੁੰਦਰ ਮੰੁਦਰੀਏ ਸਮੇਤ ਲੋਹੜੀ ਨਾਲ ਸੰਬੰਧਿਤ ਗੀਤ ਗਾਏ ਗਏ ਜਿਸ ਦਾ ਸਮੂਹ ਸਟਾਫ਼ ਦੇ ਮੈਂਬਰਾਂ ਨੇ ਭਰਪੂਰ ਅਨੰਦ ਮਾਣਿਆ | ਇਸ ਮੌਕੇ ਸਟਾਫ਼ ਨੂੰ ਮੰੂਗਫਲੀ, ਰਿਉੜੀਆਂ ਤੇ ਮਠਿਆਈਆਂ ਵੰਡੀਆਂ ਗਈਆਂ, ਧੂਣੀ ਬਾਲੀ ਗਈ