ਮੰਦ-ਬੁੱਧੀ ਬੱਚਿਆਂ ਨੂੰ ਟਰੈਕ ਸੂਟ ਵੰਡ ਕੇ ਮਨਾਇਆ ਲੋਹੜੀ ਦਾ ਤਿਓਹਾਰ

0
169

ਜਲੰਧਰ (ਗੁਰਵਿੰਦਰ ਸਿੰਘ) ਰੈਡ ਕਰਾਸ ਪਿ੍ਰਆਸ ਸਪੈਸ਼ਲ ਸਕੂਲ ਵਿਖੇ ਅੱਜ ਟ੍ਰਾਂਸਲਿੰਕ ਟਾਇਮਸ ਅਖਬਾਰ ਦੇ ਸਹਾਇਕ ਸੰਪਾਦਕ ਹਰਪ੍ਰੀਤ ਸਿੰਘ ਕਾਹਲੋਂ ਵਲੋਂ ਮੰਦ-ਬੁੱਧੀ ਬੱਚਿਆਂ ਨੂੰ ਟਰੈਕ ਸੂਟ ਵੰਡ ਕੇ ਲੋਹੜੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਅਜਿਹੇ ਤਿਉਹਾਰਾਂ ਤੋਂ ਸਾਨੂੰ ਸਰਬ ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ। ਉਨਾਂ ਕਿਹਾ ਜਿਥੇ ਅਸੀਂ ਪੁੱਤਰਾਂ ਦੀ ਲੋਹੜੀ ਵੰਡਦੇ ਹਾਂ ਉਥੇ ਅੱਜ ਦੇ ਖੇਤਰ ਵਿੱਚ ਧੀਆਂ ਵੀ ਘੱਟ ਨਹੀਂ ਹਨ ਸਾਨੂੰ ਸਾਰਿਆਂ ਨੂੰ ਲੜਕੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਉਨਾਂ ਨੇ ਸਮੂਹ ਸਕੂਲ ਸਟਾਫ ਅਤੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿਤੀਆਂ। ਇਸ ਮੌਕੇ ਵੀਨੂੰ ਕੰਬੋਜ਼ ਸੈਕਟਰੀ ਰੈਡ ਕਰਾਸ ਪਿ੍ਰਆਸ ਸਪੈਸ਼ਲ ਸਕੂਲ, ਮੀਨਾ ਹੋਸਟਰ ਵਾਰਡਨ ਆਦਿ ਮੌਜੂਦ ਸਨ।