ਖਰਚ ਨਿਗਰਾਨ ਕਮੇਟੀਆਂ ਸ਼ੈਡੋ ਰਜਿਸਟਰਾਂ ਰਾਹੀਂ ਰੱਖਣਗੀਆਂ ਚੋਣ ਖਰਚੇ ‘ਤੇ ਨਜ਼ਰ

0
26

ਨਵਾਂਸ਼ਹਿਰ (TLT) ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਜਸਵੀਰ ਸਿੰਘ ਵੱਲੋਂ ਜ਼ਿਲ੍ਹਾ ਖਰਚਾ ਨਿਗਰਾਨ ਕਮੇਟੀ, ਸਹਾਇਕ ਖਰਚਾ ਨਿਗਰਾਨਾਂ ਅਤੇ ਵਿਧਾਨ ਸਭਾ ਹਲਕਾ ਪੱਧਰ ‘ਤੇ ਗਠਿਤ ਲੇਖਾਂ ਟੀਮਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗੲਂ। ਮੀਟਿੰਗ ਦੌਰਾਨ ਉਨਾਂ੍ਹ ਜਿੱਥੇ ਉਨਾਂ੍ਹ ਦੇ ਕੰਮ ਪ੍ਰਤੀ ਜਾਣਕਾਰੀ ਦਿੱਤੀ, ਉੱਥੇ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਦਿਨ ਤੋਂ ਆਪਣੀ ਡਿਊਟੀ ਪੂਰੀ ਸਰਗਰਮੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਵੀ ਕੀਤੀ। ਉਨਾਂ੍ਹ ਦੱਸਿਆ ਕਿ ਖਰਚ ਨਿਗਰਾਨ ਟੀਮਾਂ ਦਾ ਅਸਲ ਕੰਮ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਹੀ ਸ਼ੁਰੂ ਹੋਵੇਗਾ। ਇਹ ਕਮੇਟੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੀਆਂ ਸਹਾਇਕ ਕਮੇਟੀਆਂ ਤੇ ਟੀਮਾਂ ਰਾਹੀਂ ਉਮੀਦਵਾਰਾਂ ਦੇ ਲੁਕਵੇਂ ਖਰਚੇ ਨੂੰ ਉਜਾਗਰ ਕਰਨ ਅਤੇ ਉਨਾਂ੍ਹ ਨੂੰ ਸ਼ੈਡੋ ਰਜਿਸਟਰ ਵਿਚ ਦਰਜ ਕਰਨ। ਉਨਾਂ੍ਹ ਕਿਹਾ ਕਿ ਇਸ ਸ਼ੈਡੋ ਰਜਿਸਟਰ ਨੂੰ ਉਮੀਦਵਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਖਰਚਾ ਰਜਿਸਟਰ ਨਾਲ ਮਿਲਾਇਆ ਜਾਵੇਗਾ ਅਤੇ ਉਸ ਵੱਲੋਂ ਛੱਡੇ ਗਏ ਖਰਚਿਆਂ ਨੂੰ ਉਸ ਦੇ ਖਾਤੇ ਵਿਚ ਜੋੜ ਦਿੱਤਾ ਜਾਵੇਗਾ। ਇਸ ਮੌਕੇ ਰਿਟਰਨਿੰਗ ਅਫ਼ਸਰ ਕਮ ਐੱਸਡੀਐੱਮਜ਼ ‘ਚ ਡਾ. ਬਲਜਿੰਦਰ ਸਿੰਘ ਿਢੱਲੋਂ ਨਵਾਂਸ਼ਹਿਰ, ਨਵਨੀਤ ਕੌਰ ਬੱਲ ਬੰਗਾ ਅਤੇ ਦੀਪਕ ਰੋਹਿਲਾ ਬਲਾਚੌਰ ਤੋਂ ਇਲਾਵਾ ਆਮਦਨ ਕਰ ਅਫ਼ਸਰ ਨਵਾਂਸ਼ਹਿਰ ਅਨਿਲ ਭੱਟੀ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਕਾਨੂੰਨਗੋ ਪਲਵਿੰਦਰ ਸਿੰਘ ਪ੍ਰਮੁੱਖ ਤੌਰ ‘ਤੇ ਮੌਜੂਦ ਸਨ।