BSF ਨੇ ਬਰਾਮਦ ਕੀਤੀ ਪਾਕਿਸਤਾਨ ਵੱਲੋਂ ਆਈ 10 ਪੈਕਟ ਹੈਰੋਇਨ, ਤਲਾਸ਼ੀ ਜਾਰੀ

0
36

ਭਿੱਖੀਵਿੰਡ (TLT) ਬੀਐੱਸਐਫ ਦੀ 103 ਬਟਾਲੀਅਨ ਅਮਰਕੋਟ ਦੀ ਬੀਓਪੀ ਰਾਜੋਕੇ ਤੋਂ ਬੀਐੱਸਐਫ਼ ਦੇ ਜਵਾਨਾਂ ਨੇ 10 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਮੁਤਾਬਿਕ ਪਾਕਿਸਤਾਨੀ ਸਮੱਗਲਰ ਵੱਲੋਂ ਕੰਡਿਆਲੀ ਤਾਰ ਵਿਚ ਦੀ ਪਲਾਸਟਿਕ ਦੀ ਪਾਈਪ ਪਾ ਕੇ ਹੈਰੋਇਨ ਦੀ ਖੇਪ ਭਾਰਤ ਵੱਲ ਭੇਜੀ ਜਾ ਰਹੀ ਸੀ ਕਿ ਬੀ ਐੱਸ ਐੱਫ ਦੇ ਜਵਾਨਾਂ ਨੇ ਉਕਤ ਹਰਕਤ ਨੂੰ ਮਹਿਸੂਸ ਕਰਦਿਆਂ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਪਾਕਿਸਤਾਨੀ ਸਮੱਗਲਰ ਜਾਨ ਬਚਾ ਕੇ ਭੱਜਣ ਵਿਚ ਸਫਲ ਹੋ ਗਿਆ। ਮੌਕੇ ਤੋਂ ਜਵਾਨਾਂ ਨੇ 10 ਕਿੱਲੋ ਹੈਰੋਇਨ ਬਰਾਮਦ ਕੀਤੀ ਅਤੇ ਤਾਰ ਤੋਂ ਪਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।