ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ‘ਆਪ’ : ਸ਼ਰਮਾ

0
39

ਬਰਨਾਲਾ (TLT) ਬੀਤੇ ਦਿਨੀਂ ਪਟਿਆਲਾ ਦਿਹਾਤੀ ਵਿਖੇ ਆਮ ਆਦਮੀ ਪਾਰਟੀ ਵਲੋਂ ਪਰਚੇ ਵੰਡਣ ਤੇ ਵੋਟਰਾਂ ਨੂੰ ਦੂਸਰੇ ਦਲਾਂ ਤੋਂ ਪੈਸੇ ਲੈਕੇ ਵੋਟ ‘ਆਪ’ ਨੂੰ ਪਾਉਣ ਦੀ ਅਪੀਲ ਕਰਨਾ ਚੋਣ ਕਮਿਸ਼ਨ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ। ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੀਤਾ। ਚੇਅਰਮੈਨ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਚੋਣਾਂ ‘ਚ ਭਿ੍ਸ਼ਟਾਚਾਰ ਨੂੰ ਬੜ੍ਹਾਵਾ ਦੇ ਰਹੀ ਹੈ ਤੇ ਵੋਟਰਾਂ ਨੂੰ ਝੂਠੀ ਸਹੁੰ ਖਾਣ ਲਈ ਕਹਿ ਰਹੀ ਹੈ, ਜਿਸਦੀ ਉਹ ਸਖ਼ਤ ਸ਼ਬਦਾਂ ‘ਚ ਨਿਖ਼ੇਧੀ ਕਰਦੇ ਹਨ। ਸ਼ਰਮਾ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਆਮ ਆਦਮੀ ਪਾਰਟੀ 100 ਸੀਟਾਂ ਹਾਸਲ ਕਰਨ ਦੇ ਦਾਅਵੇ ਕਰ ਰਹੀ ਸੀ, ਪਰ ਜਦੋਂ ਚੋਣਾਂ ਦਾ ਨਤੀਜਾ ਆਇਆ ਤਾਂ ‘ਆਪ’ ਦਾ ਝਾੜੂ ਖੇਰੂੰ-ਖੇਰੂੰ ਹੋ ਗਿਆ। ਜੋ ਥੋੜ੍ਹੇ ਬਹੁਤ ‘ਆਪ’ ਦੇ ਵਿਧਾਇਕ ਬਣੇ ਸਨ, ਉਨਾਂ੍ਹ ‘ਚੋਂ ਵੀ ਬਹੁਤੇ ‘ਆਪ’ ਛੱਡ ਹੋਰਨਾਂ ਪਾਰਟੀਆਂ ‘ਚ ਸ਼ਾਮਲ ਹੋ ਗਏ ਹਨ। ਸ਼ਰਮਾ ਨੇ ਅੱਗੇ ਕਿਹਾ ਕਿ ਲੋਕ ‘ਆਪ’ ਦੀਆਂ ਦਿੱਲੀ ਵਿਖੇ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਹਨ। ਉਨਾਂ੍ਹ ਕਿਹਾ ਕਿ ਕੇਜਰੀਵਾਲ ਨੇ ਦਿੱਲੀ ‘ਚ ਵੱਡੇ ਵੱਡੇ ਵਾਅਦੇ ਕਰਕੇ ਸਰਕਾਰ ਤਾਂ ਜਰੂਰ ਬਣਾ ਲਈ, ਪਰ ਲੋਕਾਂ ਦਾ ਕੁਝ ਨਹੀ ਸੰਵਾਰਿਆ। ਉਨਾਂ੍ਹ ਕਿਹਾ ਕਿ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਝੂਠੇ ਵਾਅਦੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸੂਬੇ ਦੇ ਲੋਕ ਇੰਨਾਂ੍ਹ ਨੂੰ ਮੂੰਹ ਨਹੀ ਲਗਾਉਂਣਗੇ। ਇਸ ਮੌਕੇ ਉਨਾਂ੍ਹ ਨਾਲ ਹਰਸ਼ਿਲ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਮੈਂਬਰ ਗੁਰਪ੍ਰਰੀਤ ਸਿੰਘ ਬਾਜਵਾ, ਕੌਂਸਲਰ ਬਲਵੀਰ ਸਿੰਘ ਲੱਕੀ, ਪੰਡਿਤ ਅਮਨ ਸ਼ਰਮਾ ਜਲੇਬੀ ਬਾਬਾ, ਯੁਵਰਾਜ ਸਿੰਘ ਖੁੱਡੀ ਵੀ ਹਾਜ਼ਰ ਸਨ।