ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਥਾਣਾ ਮੁਖੀ ਨਵਦੀਪ ਸਿੰਘ ਨੂੰ ਕੀਤਾ ਲਾਈਨ ਹਾਜ਼ਰ

0
106

ਜਲੰਧਰ (TLT) ਡੀ ਸੀ ਪੀ ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਕਲ ਰਾਤ ਅਚਾਨਕ ਥਾਣਾ ਰਾਮਾ ਮੰਡੀ ਦਾ ਨਿਰੀਖਣ ਕੀਤਾ ਅਤੇ ਬਹੁਤ ਜ਼ਿਆਦਾ ਖਾਮੀਆਂ ਪਾਏ ਜਾਣ ਅਤੇ ਥਾਣਾ ਮੁਖੀ ਦੇ ਥਾਣੇ ਵਿਚ ਹਾਜ਼ਰ ਨਾ ਹੋਣ ਤੋਂ ਬਾਅਦ ਕੜਾ ਐਕਸ਼ਨ ਲੈਂਦੇ ਹੋਏ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਡੀ ਸੀ ਪੀ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਅਤੇ ਏਸੀਪੀ ਸੁਖਪਾਲ ਸਿੰਘ ਨੇ ਸ਼ੁੱਕਰਵਾਰ ਰਾਤ ਥਾਣਾ ਰਾਮਾ ਮੰਡੀ ਵਿਚ ਪਹੁੰਚੇ।ਜਦ ਉਹ ਥਾਣਾ ਗੇਟ ਤੇ ਪਹੁੰਚੇ ਤਾਂ ਗੇਟ ਤੇ ਕੋਈ ਵੀ ਸੰਤਰੀ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਦੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਮੁਨਸ਼ੀ ਦੇ ਕਮਰੇ ਵਿੱਚ ਅਤੇ ਥਾਣਾ ਮੁਖੀ ਨਵਦੀਪ ਸਿੰਘ ਦਾ ਕਮਰਾ ਵੀ ਖਾਲੀ ਸੀ। ਇਸਦੇ ਬਾਵਜੂਦ ਹਵਾਲਾਤ ਵਿੱਚ ਕੁਝ ਮੁਲਜ਼ਮਾਂ ਨੂੰ ਰੱਖਿਆ ਹੋਇਆ ਸੀ ਜਿੰਨਾ ਤੇ ਰਖਵਾਲੀ ਲਈ ਕੋਈ ਵੀ ਪੁਲੀਸ ਮੁਲਾਜ਼ਮ ਥਾਣੇ ਵਿੱਚ ਮੌਜੂਦ ਦਿਖਾਈ ਨਹੀਂ ਦਿੱਤਾ।ਜਿੱਦਾਂ ਹੀ ਥਾਣੇ ਦੇ ਮੁਲਾਜ਼ਮਾਂ ਨੂੰ ਡੀ ਸੀ ਪੀ ਇਨਵੈਸਟੀਗੇਸ਼ਨ ਦਾ ਥਾਣੇ ਵਿੱਚ ਮੌਜੂਦ ਹੋਣ ਦਾ ਪਤਾ ਲੱਗਿਆ ਤਾਂ ਉਹ ਕੋਠੇ ਤੇ ਸਥਿਤ ਕਮਰਿਆਂ ਵਿੱਚੋਂ ਹੇਠਾਂ ਆਏ ਪਰ ਤਦ ਤੱਕ ਡੀਸੀਪੀ ਇਨਵੈਸਟੀਗੇਸ਼ਨ ਆਪਣੀ ਜਾਂਚ ਪੂਰੀ ਕਰ ਚੁੱਕੇ ਸਨ। ਉਨ੍ਹਾਂ ਇਸ ਦੀ ਸੂਚਨਾ ਤੁਰੰਤ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਦਿੱਤੀ।ਜਿਸ ਇਸ ਤੋਂ ਬਾਅਦ ਡਿਊਟੀ ਵਿੱਚ ਅਣਗਹਿਲੀ ਦੇ ਮਾਮਲੇ ਵਿੱਚ ਪੁਲੀਸ ਕਮਿਸ਼ਨਰ ਵੱਲੋਂ ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੂੰ ਲਾਈਨ ਹਾਜ਼ਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ।ਪੁਲੀਸ ਕਮਿਸ਼ਨਰ ਵੱਲੋਂ ਥਾਣੇ ਦਾ ਚਾਰਜ ਜਤਿੰਦਰ ਸ਼ਰਮਾ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਨੇ ਸ਼ਨੀਵਾਰ ਸਵੇਰੇ ਹੀ ਚਾਰਜ ਸੰਭਾਲ ਲਿਆ ਹੈ।