ਆਮ ਆਦਮੀ ਪਾਰਟੀ ਨੇ 3 ਹੋਰ ਉਮੀਦਵਾਰ ਐਲਾਨੇ, ਪੜ੍ਹੋ ਲਿਸਟ

0
50

ਚੰਡੀਗਡ਼੍ਹ (TLT) ਆਮ ਆਦਮੀ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ 8 ਵੀਂ ਸੂਚੀ ਜਾਰੀ ਕੀਤੀ ਗਈ।ਅੱਜ ਸਵੇਰੇ ਆਮ ਆਦਮੀ ਪਾਰਟੀ ਨੇ 3 ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਇਸ ਲਿਸਟ ਮੁਤਾਬਕ ਜਲੰਧਰ ਕੇਂਦਰੀ ਤੋਂ ਰਮਨ ਅਰੋਡ਼ਾ, ਗੁਰੂ ਹਰਸਹਾਏ ਤੋਂ ਫੌਜਾ ਸਿੰਘ ਸਰਾਰੀ, ਅਬੋਹਰ ਤੋਂ ਦੀਪ ਕੰਬੋਜ ਨੂੰ ਉਮੀਦਵਾਰ ਐਲਾਨਿਆ ਹੈ। ਇਹ ਲਿਸਟ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਆਪ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ।