Sprouted Wheat: ਆਟਾ ਨਹੀਂ ਸਗੋਂ ਇੰਝ ਖਾ ਕੇ ਵੇਖੋ ਕਣਕ, ਸਿਹਤ ਦੀ ਹੋ ਜਾਏਗੀ ਕਾਇਆ ਕਲਪ

0
95
Health Tips, Health Benefits of Consuming Sprouted Wheat And Sprouted Wheat Health Benefits

 ਕਣਕ ਦੀ ਵਰਤੋਂ ਆਮ ਤੌਰ ‘ਤੇ ਆਟੇ ਦੇ ਰੂਪ ‘ਚ ਕੀਤੀ ਜਾਂਦੀ ਹੈ। ਕਣਕ ਦਾ ਆਟਾ ਸੁਆਦ ਨਾਲ ਭਰਪੂਰ ਹੁੰਦਾ ਹੈ ਤੇ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ ਪਰ ਇਸ ਦੇ ਨਾਲ ਹੀ ਕਣਕ ਨੂੰ ਵੱਖ-ਵੱਖ ਤਰੀਕਿਆਂ ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿਵੇਂ ਇਸ ਦਾ ਦਲੀਆ ਤੇ ਇਸ ਨੂੰ ਪੁੰਗਰਣ ਮਗਰੋਂ ਖਾਣਾ।

ਪਰ ਕੀ ਤੁਸੀਂ ਜਾਣਦੇ ਹੋ ਕਿ ਪੁੰਗਰੀ ਹੋਈ ਕਣਕ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਹੀ ਇਸ ਨੂੰ ਪੁੰਗਰ ਕੇ ਖਾਣਾ ਦੂਜੇ ਪੁੰਗਰੇ ਦਾਣਿਆਂ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਤੋਂ ਲੈ ਕੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਪੁੰਗਰੀ ਕਣਕ ਫ਼ਾਇਦੇਮੰਦ ਹੈ। ਅਜਿਹੀ ਸਥਿਤੀ ‘ਚ ਅਸੀਂ ਇੱਥੇ ਤੁਹਾਨੂੰ ਪੁੰਗਰੀ ਕਣਕ ਖਾਣ ਦੇ ਫਾਇਦਿਆਂ ਬਾਰੇ ਦੱਸਾਂਗੇ।

ਭਾਰ ਨੂੰ ਕੰਟਰੋਲ ਕਰਨ ਪੁੰਗਰੀ ਹੋਈ ਕਣਕ ਖਾਣ ਨਾਲ ਸਰੀਰ ਦਾ ਮੇਟਾਬੋਲਿਜ਼ਮ ਵਧਦਾ ਹੈ, ਜੋ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ। ਜਦੋਂ ਤੁਸੀਂ ਨਾਸ਼ਤੇ ‘ਚ ਪੁੰਗਰੀ ਕਣਕ ਨੂੰ ਸ਼ਾਮਲ ਕਰਦੇ ਹੋ ਤਾਂ ਤੁਸੀਂ ਲੰਬੇ ਸਮੇਂ ਲਈ ਢਿੱਡ ਭਰਿਆ ਮਹਿਸੂਸ ਕਰਦੇ ਹੋ ਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਵੀ ਬੱਚ ਸਕਦੇ ਹੋ। ਇਸ ਨਾਲ ਸਰੀਰ ਦਾ ਭਾਰ ਨਹੀਂ ਵਧਦਾ ਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ।

ਪਾਚਨ ਕਿਰਿਆ ‘ਚ ਸੁਧਾਰ : ਕਮਜੋਰ ਪਾਚਨ ਕਿਰਿਆ ਵਾਲੇ ਲੋਕਾਂ ਨੂੰ ਆਪਣੀ ਖੁਰਾਕ ‘ਚ ਪੁੰਗਰੀ ਕਣਕ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਫਾਈਬਰ ਨਾਲ ਭਰਪੂਰ ਹੋਣ ਕਾਰਨ ਪੁੰਗਰੀ ਹੋਈ ਕਣਕ ਪਾਚਨ ਕਿਰਿਆ ਨੂੰ ਠੀਕ ਰੱਖਣ ‘ਚ ਮਦਦ ਕਰਦੀ ਹੈ। ਦੂਜੇ ਪਾਸੇ ਜਿਨ੍ਹਾਂ ਲੋਕਾਂ ਨੂੰ ਹਰ ਸਮੇਂ ਪਾਚਨ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਪੁੰਗਰੀ ਕਣਕ ਬਹੁਤ ਵਧੀਆ ਮੰਨੀ ਜਾਂਦੀ ਹੈ।

ਹੱਡੀਆਂ ਨੂੰ ਬਣਾਏ ਮਜ਼ਬੂਤ: ਪੁੰਗਰੀ ਹੋਈ ਕਣਕ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦੀ ਹੈ।