ਜਲੰਧਰ `ਚ ਕਰੋਨਾ ਨਾਲ 33 ਸਾਲਾ ਨੌਜਵਾਨ ਦੀ ਮੌਤ

0
72

ਜਲੰਧਰ (ਰਮੇਸ਼ ਗਾਬਾ) ਪੰਜਾਬ ‘ਚ ਕੋਰੋਨਾ ਦੀ ਤੀਜੀ ਲਹਿਰ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ।ਪੰਜਾਬ `ਚ ਜਲੰਧਰ ਦੇ ਰਹਿਣ ਵਾਲੇ 33 ਸਾਲਾ ਨੌਜਵਾਨ ਦੀ ਕੋਰੋਨਾ ਕਾਰਨ ਮੌਤ ਹੋਣ ਦੀ ਸੂਚਨਾ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 33 ਸਾਲਾ ਕੁਨਾਲ ਕਪੂਰ ਵਾਸੀ ਲਕਸ਼ਮੀਪੁਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਕੁਨਾਲ ਬਾਡੀ ਬਿਲਡਰ ਸੀ ਅਤੇ ਰੋਜ਼ਾਨਾ ਪ੍ਰੀਤ ਨਗਰ ਸਥਿਤ ਸਥਾਨਕ ਮਸਲ ਨੇਸ਼ਨ ਜਿਮ ‘ਚ ਜਾਂਦਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਕਰੀਬ 3 ਦਿਨ ਪਹਿਲਾਂ ਉਸ ਦੀ ਸਿਹਤ ਵਿਗੜਨ ਤੋਂ ਬਾਅਦ ਡਾਕਟਰ ਮਨੀਸ਼ ਖੁਰਾਣਾ ਵੱਲੋਂ ਉਸ ਦਾ ਚੈਕਅੱਪ ਕਰਵਾਇਆ ਗਿਆ ਸੀ। ਜਿੱਥੇ ਉਸ ਨੇ ਜਾਂਚ ਵਿਚ ਸਵਾਈਨ ਫਲੂ ਤੇ ਕੋਰੋਨਾ ਹੋਣ ਦੀ ਸੰਭਾਵਨਾ ਜਤਾਈ ਸੀ। ਉਸ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਸਲਾਹ ਦਿੱਤੀ ਸੀ।

ਮਰੀਜ਼ ਨੂੰ ਸ਼੍ਰੀਮਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਆਰ.ਟੀ.ਪੀ.ਸੀ.ਆਰ ਟੈਸਟ ‘ਚ ਉਸ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਹ ਜਿਮ ਜਾਂਦਾ ਸੀ ਤੇ ਆਪਣੇ-ਆਪ ਨੂੰ ਕਾਫੀ ਫਿੱਟ ਰੱਖਦਾ ਸੀ। ਉਹ ਆਪਣੇ ਪਿੱਛੇ ਧੀ ਤੇ ਪਤਨੀ ਛੱਡ ਗਿਆ ਹੈ। ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਸੂਚਨਾ ਨਹੀਂ ਮਿਲੀ ਹੈ, ਫਿਰ ਵੀ ਉਹ ਟੀਮ ਨੂੰ ਸਬੰਧਤ ਇਲਾਕੇ ਵਿੱਚ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਲਈ ਕਹਿਣਗੇ।