ਵਿਆਹ ਤੋਂ ਬਾਅਦ ਵੀ ਪਤੀ ਨਾਲ ਨਹੀਂ ਰਹਿ ਸਕੇਗੀ ਪਤਨੀ, ਅਦਾਲਤ ਨੇ ਸੱਸ ਨਾਲ ਰਹਿਣ ਦੇ ਦਿੱਤੇ ਆਦੇਸ਼

0
65

ਚੰਡੀਗੜ੍ਹ (TLT) ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਹੱਤਵਪੂਰਨ ਆਦੇਸ਼ ’ਚ ਨਾਬਾਲਿਗ ਲੜਕੀ (ਕਥਿਤ ਨੂੰਹ) ਦੀ ਕਸਟੱਡੀ ਉਸ ਦੀ ਸੱਸ ਨੂੰ ਸੌਂਪਦੇ ਹੋਏ ਆਦੇਸ਼ ਦਿੱਤਾ ਹੈ ਕਿ ਸੱਸ ਸੀਜੇਐੱਮ (ਚੀਫ ਜੁਡੀਸ਼ੀਅਲ ਮੈਜਿਸਟ੍ਰੇਟ) ਫਾਜ਼ਿਲਕਾ ਅੱਗੇ ਹਲਫਨਾਮਾ ਦਾ ਕੇ ਸਵੀਕਾਰ ਕਰੇ ਕਿ ਜਦੋਂ ਤਕ ਲੜਕੀ ਦੀ ਉਮਰ 18 ਸਾਲ ਨਹੀਂ ਹੋ ਜਾਂਦੀ, ਤਦ ਤਕ ਉਹ ਉਸ ਦੇ ਪੁੱਤਰ ਨਾਲ ਸਰੀਰਕ ਸਬੰਧ ਨਹੀਂ ਬਣਾਏਗੀ। ਲੜਕੀ ਦੀ ਸੱਸ ਸੀਜੇਐੱਮ ਕੋਲ ਇਕ ਲੱਖ ਰੁਪਏ ਦਾ ਬਾਂਡ ਭਰੇਗੀ। ਜੇ ਪਟੀਸ਼ਨਕਰਤਾ ਸੱਸ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੀ ਤਾਂ ਇਹ ਬਾਂਡ ਦੀ ਰਾਸ਼ੀ ਜ਼ਬਤ ਕਰ ਲਈ ਜਾਵੇਗੀ। ਪਟੀਸ਼ਨਕਰਤਾ ਸੱਸ ਲੜਕੀ ਨੂੰ ਹਰ ਮਹੀਨੇ ਉਸ ਦੇ ਨਿੱਜੀ ਖਰਚੇ ਲਈ ਪੰਜ ਹਜ਼ਾਰ ਰੁਪਏ ਉਸ ਦੇ ਬਾਲਗ ਹੋਣ ਤਕ ਦੇਵੇਗੀ। ਜੇ ਕੋਰਟ ਵੱਲੋਂ ਤੈਅ ਸ਼ਰਤ ਦੀ ਪਾਲਣਾ ਨਾ ਕੀਤੀ ਗਈ ਤਾਂ ਪਟੀਸ਼ਨਕਰਤਾ ਸੱਸ ਹਾਈ ਕੋਰਟ ਦੀ ਹੁਕਮ ਅਦੂਲੀ ਦੀ ਦੋਸ਼ੀ ਹੋਵੇਗੀ।

ਇਸ ਦੇ ਨਾਲ ਹੀ ਹਾਈ ਕੋਰਟ ਨੇ ਚਾਈਲਡ ਵੈਲਫੇਅਰ ਕਮੇਟੀ, ਫਾਜ਼ਿਲਕਾ ਨੂੰ ਆਦੇਸ਼ ਦਿੱਤਾ ਕਿ ਉਹ ਚਾਈਲਡ ਵੈਲਫੇਅਰ ਅਫਸਰ ਨਿਯੁਕਤ ਕਰੇ ਜੋ ਸਮੇਂ-ਸਮੇਂ ’ਤੇ ਸੱਸ ਦੇ ਘਰ ਜਾ ਕੇ ਦੇਖੇ ਕੇ ਲੜਕੀ ਦੀ ਸਹੀ ਦੇਖਭਾਲ ਕੀਤੀ ਜਾ ਰਹੀ ਜਾਂ ਨਹੀਂ, ਇਸ ਦੀ ਇਕ ਰਿਪੋਰਟ ਬਣਾ ਕੇ ਚਾਈਲਡ ਵੈਲਫੇਅਰ ਕਮੇਟੀ ਨੂੰ ਦਿੱਤੀ ਜਾਵੇਗੀ। ਜੇ ਜ਼ਰੂਰੀ ਹੋਵੇ ਤਾਂ ਕੋਰਟ ਵਿਚ ਵੀ ਰਿਪੋਰਟ ਪੇਸ਼ ਕੀਤੀ ਜਾ ਸਕਦੀ ਹੈ।