ਨਾਭਾ ਵਿਖੇ ਪਤੀ ਵਲੋਂ ਆਪਣੀ ਪਤਨੀ ਦਾ ਕਤਲ, ਖੁਦ ਹੀ ਪੁਲਿਸ ਨੂੰ ਦਿੱਤੀ ਇਤਲਾਹ

0
56

ਨਾਭਾ, 4 ਜਨਵਰੀ (TLT) – ਸ਼ਹਿਰ ਨਾਭਾ ਦੇ ਬੋੜਾ ਗੇਟ ਸਥਿਤ ਬਸਤੀ ਵਿਚ ਇਕ ਪਤੀ ਵਲੋਂ ਆਪਣੀ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਮੁਤਾਬਿਕ ਹਰਪ੍ਰੀਤ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਸੁਪਤਨੀ ਅੰਜੂ ਸੂਦ ਕਿਸੇ ਸੈਲੂਨ ਵਿਚ ਕੰਮ ਕਰਦੀ ਸੀ, ਜਿੱਥੇ ਉਸ ਨੂੰ ਜਾਣ ਤੋਂ ਉਸ ਦਾ ਪਤੀ ਰੋਕਦਾ ਸੀ, ਜਿਸ ਕਾਰਨ ਪਿਛਲੇ ਇਕ ਹਫ਼ਤੇ ਤੋਂ ਦੋਵਾਂ ਵਿਚ ਆਪਸੀ ਟਕਰਾਅ ਚੱਲ ਰਿਹਾ ਸੀ | ਹਰਪ੍ਰੀਤ ਵਲੋਂ ਆਪਣੀ ਪਤਨੀ ਦਾ ਕਤਲ ਕੀਤੇ ਜਾਣ ਉਪਰੰਤ ਪੁਲਿਸ ਨੂੰ ਆਪ ਹੀ ਇਤਲਾਹ ਦਿੱਤੀ ਗਈ | ਮੌਕੇ ‘ਤੇ ਪੁੱਜੇ ਸਹਾਇਕ ਥਾਣੇਦਾਰ ਮਨਮੋਹਨ ਸਿੰਘ ਮੁਤਾਬਿਕ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |