ਅਬੋਹਰ ਵਿਖੇ ਹੋਈਆਂ ਚੋਰੀ ਦੀਆਂ ਘਟਨਾਵਾਂ ਨੂੰ ਕੀਤਾ ਹੱਲ : ਡੀਐੱਸਪੀ

0
47

ਅਬੋਹਰ (tlt) ਬੀਤੇ ਦਿਨੀਂ ਅਬੋਹਰ ਵਿਖੇ ਸਰਕੂਲਰ ਰੋਡ ‘ਤੇ ਸ਼ੋਅ ਰੂਮਾਂ ਵਿਚ ਹੋਈ ਚੋਰੀ ਦੀ ਘਟਨਾ ਨੂੰ ਪੁਲਿਸ ਨੇ 24 ਘੰਟਿਆਂ ਵਿਚ ਹੱਲ ਕਰਦਿਆਂ ਦੋ ਜਣਿਆਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਇਕ ਜਣਾ ਫ਼ਰਾਰ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡੀਐੱਸਪੀ ਸੰਦੀਪ ਸਿੰਘ ਨੇ ਦੱਸਿਆ ਕਿ ਸਰਕੂਲਰ ਰੋਡ ‘ਤੇ ਪੈਂਦੇ ਵੱਖ-ਵੱਖ ਸ਼ੋਅ ਰੂਮਾਂ ਵਿਚ ਕਥਿਤ ਦਸੰਬਰ ਦੀ ਰਾਤ ਨੂੰ ਜੋ ਚੋਰੀਆਂ ਹੋਈਆਂ ਸਨ ਉਹ ਰਾਜਸਥਾਨ ਦੇ ਗੰਗਾਨਗਰ ਨਿਵਾਸੀ ਸੰਦੀਪ ਕੁਮਾਰ ਪੁੱਤਰ ਪੱਪੂ ਰਾਮ, ਕਰਨ ਉਰਫ਼ ਗੌਰੂ ਪੁੱਤਰ ਪੱਪੂ ਅਤੇ ਹਰਪ੍ਰਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਮਖ ਸਿੰਘ ਤਿੰਨੇ ਵਾਸੀ ਗੰਗਾਨਗਰ ਨੇ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤੋਂ ਸਾਮਾਨ ਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਸ ਮੌਕੇ ‘ਤੇ ਡੀਐੱਸਪੀ ਸੰਦੀਪ ਸਿੰਘ ਨੇ ਦੱਸਿਆ ਕਿ ਨਵੰਬਰ ਤੇ ਦਸੰਬਰ ਦੋ ਮਹੀਨਿਆਂ ‘ਚ ਅਬੋਹਰ ਪੁਲਿਸ ਨੇ ਸੂਤਾਰਾਂ ਮੁਕੱਦਮੇ ਦਰਜ ਕੀਤੇ ਹਨ ਤੇ ਕਰੀਬ ਤੇਤੀ ਜਣਿਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਵਿਚ ਤੇਤੀ ਮੋਟਰਸਾਈਕਲ, ਇਕ ਟਰਾਲਾ, ਇਕ ਐਕਟਿਵਾ, ਅਠਾਰਾਂ ਮੋਬਾਇਲ ਫੋਨ, ਤਿੰਨ ਦੇਸੀ ਕੱਟੇ, ਚਾਰ ਕਿਰਪਾਨਾਂ, ਤਿੰਨ ਕਾਪੇ ਅਤੇ ਉਕਤ ਤੇਤੀ ਜਣਿਆਂ ਤੋਂ ਫੜੇ ਗਏ ਹਨ। ਇਸ ਤੋਂ ਇਲਾਵਾ ਡੇਢ ਕਿੱਲੋ ਅਫ਼ੀਮ, ਚਾਰ ਕੁਇੰਟਲ ਪੋਸਤ, 287 ਗ੍ਰਾਮ ਹੈਰੋਇਨ, 56 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 42 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਫੜੀ ਜਾ ਚੁੱਕੀ ਹੈ ਉਨ੍ਹਾਂ ਕਿਹਾ ਕਿ ਆਬਕਾਰੀ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ਤੇ 19 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਤੇ ਸੇਵਾ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।