ਦਿਨ-ਦਿਹਾੜੇ ਬੈਂਕ ‘ਚ ਲੁੱਟ, ਗਨ ਪੁਆਇੰਟ ‘ਤੇ ਸਾਢੇ 3 ਲੱਖ ਰੁਪਏ ਖੋਹ ਕੇ ਲੈ ਗਏ ਲੁਟੇਰੇ

0
71

ਬਟਾਲਾ (tlt) ਬਟਾਲਾ ਦੇ ਨੇੜਲੇ ਪਿੰਡ ਬਹਾਦਰ ਹੁਸੈਨ ਮੋੜ ਮਸਾਣੀਆਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਛੇ ਲੁਟੇਰਿਆਂ ਨੇ ਦਿਨ ਦਿਹਾੜੇ ਡਾਕਾ ਮਾਰਦਿਆਂ 3.50 ਲੱਖ ਦੀ ਨਗਦੀ ਲੁੱਟ ਲਈ ਹੈ। ਲੁਟੇਰੇ ਜਾਂਦੇ ਹੋਏ ਗਾਰਡ ਦੀ ਬਾਰਾਂ ਬੋਰ ਦੀ ਰਾਈਫਲ ਵੀ ਲੈ ਗਏ ਹਨ ।ਮੌਕੇ ਤੇ ਪੁੱਜੇ ਬਟਾਲਾ ਦੇ ਐੱਸਐੱਸਪੀ ਐੱਮਐੱਸ ਭੁੱਲਰ ਨੇ ਦੱਸਿਆ ਕਿ ਚਾਰ ਨਕਾਬਪੋਸ਼ ਜੋ ਇਕ ਕਾਰ ਆਈ ਟਵੰਟੀ ਤੇ ਆਏ ਸਨ ਅਤੇ ਚਾਰ ਲੁਟੇਰਿਆ ਨੇ ਮੂੰਹ ਬਧੇ ਹੋਏ ਸਨ।

ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਬੈਂਕ ਅੰਦਰ ਆਣ ਕੇ ਗਾਰਡ ਦੀ ਕੁੱਟ ਮਾਰ ਕਰਦਿਆਂ ਉਸ ਦੀ ਬਾਰਾਂ ਬੋਰ ਦੀ ਰਾਈਫਲ ਖੋਹ ਲਈ ਅਤੇ ਕੈਸ਼ੀਅਰ ਤੋਂ 3.50 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਬੈਂਕ ਮੈਨੇਜਰ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ ਤੇ ਵੇਰਵੇ ਲਏ ਜਾ ਰਹੇ ਹਨ ਇਸ ਤੋਂ ਇਲਾਵਾ ਬੈਂਕ ਅੰਦਰ ਲੱਗੇ ਸੀਸੀਟੀਵੀ ਫੁਟੇਜ ਵੀ ਖੰਘਾਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਟੀਮਾਂ ਬਣਾ ਕੇ ਲੁਟੇਰਿਆਂ ਦੀ ਪੈੜ ਨੱਪ ਰਹੀ ਹੈ।