ਅਗਲੇ ਸਾਲ ਤੋਂ ਬਦਲ ਜਾਵੇਗਾ ਆਫਿਸ ਵਰਕ ਕਲਚਰ, 15 ਮਿੰਟ ਜ਼ਿਆਦਾ ਕੰਮ ਕਰਨ ‘ਤੇ ਵੀ ਮਿਲੇਗਾ ਓਵਰਟਾਈਮ ਦਾ ਪੈਸਾ

0
70
ਅਗਲੇ ਸਾਲ ਤੋਂ ਬਦਲ ਜਾਵੇਗਾ ਆਫਿਸ ਵਰਕ ਕਲਚਰ, 15 ਮਿੰਟ ਜ਼ਿਆਦਾ ਕੰਮ ਕਰਨ 'ਤੇ ਵੀ ਮਿਲੇਗਾ ਓਵਰਟਾਈਮ ਦਾ ਪੈਸਾ

 ਨਵੀਂ ਦਿੱਲੀ TLT/  ਮੁਲਾਜ਼ਮਾਂ ਲਈ ਵਧੀਆ ਖ਼ਬਰ ਹੈ ਕਿ ਅਗਲੇ ਵਿੱਤੀ ਸਾਲ ਯਾਨੀ 1 ਅਪ੍ਰੈਲ 2022 ਤੋਂ ਉਨ੍ਹੇ ਦੇ ਕੰਮ ਦੇ ਦਿਨ ਘੱਟ ਹੋ ਸਕਦੇ ਹਨ। ਦੇਸ਼ ‘ਚ ਵਰਕ ਕਲਚਰ ਬਦਲ ਸਕਦਾ ਹੈ ਤੇ ਮੁਲਾਜ਼ਮਾਂ ਨੂੰ ਹਫ਼ਤੇ ‘ਚ 4 ਦਿਨ ਕੰਮ ਕਰਨਾ ਪਵੇਗਾ ਤੇ 3 ਦਿਨ ਛੁੱਟੀ ਮਿਲੇਗੀ। ਯਾਨੀ ਮੁਲਾਜ਼ਾਂ ਦੀ ਛੁੱਟੀ ਸ਼ੁੱਕਰਵਾਰ ਤੋਂ ਐਤਨਾਰ ਤਕ ਰਹੇਗੀ। ਏਹੀ ਨਹੀਂ ਜੇ ਆਫਿਸ ‘ਚ 15 ਮਿੰਟ ਵੀ ਜ਼ਿਆਦਾ ਕੰਮ ਕੀਤਾ ਤਾਂ ਓਵਰਟਾਈਮ ਦਾ ਪੈਸਾ ਕੰਪਨੀ ਨੂੰ ਦੇਣਾ ਪਵੇਗਾ। ਜੇ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਮੋਦੀ ਸਰਕਾਰ ਵਿੱਤ ਸਾਲ ਯਾਨੀ 2022-23 ਤੋਂ ਲੈਬਰ ਕੋਡ ਦੇ ਨਿਯਮਾਂਂ ਨੂੰ ਲਾਗੂ ਕਰ ਸਕਦੀ ਹੈ। ਇਹ ਲੇਬਰ ਕੋਡ ਦੇ ਨਿਯਮਾਂ ‘ਚ ਤਨਖਾਹ, ਸਮਾਜਿਕ ਸੁਰੱਖਿਆ, ਇੰਡਸਟਰੀਅਲ ਰਿਲੇਸ਼ਨਸ ਤੇ ਓਕੋਪੇਸ਼ਨ ਸੇਫਟੀ ਤੇ ਤੰਦਰੁਸਤ ਕੰਮ ਕਰਨ ਦੀ ਸਥਿਤੀ ਆਦਿ ਵਰਗੇ 4 ਲੇਬਰ ਕੋਡ ਸ਼ਾਮਿਲ ਹੈ।

ਇਸ ਤੋਂ ਪਹਿਲਾਂ ਸਰਕਾਰ ਇਨ੍ਹਾਂ ਨਿਯਮਾਂ ਦੇ ਇਸ ਸਾਲ 2021 ‘ਚ ਅਪ੍ਰੈਲ ਤੋਂ ਲਾਗੂ ਕਰਨਾ ਚਾਹੁੰਦੀ ਸੀ ਪਰ ਸੂਬਾ ਸਰਕਾਰਾਂ ਤਿਆਰ ਨਹੀਂ ਹੋਣ ਦੇ ਕਾਰਨ ਲੇਬਰ ਕੋਡ ਦੇ ਨਿਯਮਾਂ ਨੂੰ ਲਾਗੂ ਨਹੀਂ ਕਰ ਸਕੀ। ਕੇਂਦਰ ਸਰਕਾਰ ਨੇ ਲੇਬਰ ਕੋਡ ਦੇ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਤੇ ਹੁਣ ਸੂਬਿਆਂ ਨੂੰ ਕੰਮ ਕਰਨਾ ਪਵੇਗਾ। ਇਹ ਅਗਲੇ ਵਿੱਤੀ ਸਾਲ ਯਾਨੀ ਅਪ੍ਰੈਲ 2022 ਤੋਂ ਲਾਗੂ ਹੋ ਸਕਦਾ ਹੈ। ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਸ਼ੁਰੂਆਤ ‘ਚ ਰਾਜ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਕਾਰੋਬਾਰੀ ਸੁਰੱਕਿਆ ਤੇ ਕੰਮ ਕਰਨ ਦੀ ਸਥਿਤੀ ‘ਤੇ ਲੇਬਰ ਕੋਡ ਦੇ ਡ੍ਰਾਫਟ ਰੂਲਸ ਨੂੰ ਹੁਣ ਤਕ 13 ਸੂਬੇ ਤਿਆਰ ਕਰ ਚੁੱਕੇ ਹਨ। ਇਸ ਦੇ ਇਲਾਵਾ ਬਾਕੀ 24 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਡ੍ਰਾਫਟ ਰੂਲਸ ‘ਤੇ ਕੰਮ ਕਰ ਰਹੇ ਹਨ।

ਕਿਰਤ ਕਾਨੂੰਨ ਲਾਗੂ ਹੋਣ ਨਾਲ ਆਉਣਗੇ ਇਹ ਬਦਲਾਅ

ਓਏਐੱਸ ਕੋਡ ਦੇ ਡ੍ਰਾਫਟ ਨਿਯਮਾਂ ‘ਚ 15 ਤੋਂ 30 ਮਿੰਟ ਵਿਚਕਾਰ ਕਾਰੋਬਾਰ ਨੂੰ ਵੀ 30 ਮਿੰਟ ਗਿਣ ਕੇ ਓਵਰਟਾਈਮ ‘ਚ ਸ਼ਾਮਲ ਕਰਨ ਦੀ ਸਹੂਲਤ ਹੈ। ਮੌਜੂਦਾ ਨਿਯਮ ‘ਚ 30 ਿਮੰਟ ਤੋਂ ਘੱਟ ਸਮੇਂ ਨੂੰ ਯੋਗ ਨਹੀਂ ਮੰਨਿਆ ਜਾਵੇਗਾ।

ਤਨਖਾਹ ਵਿਚ ਹੋਵੇਗੀ ਕਟੌਤੀ

ਕਿਰਤ ਕਾਨੂੰਨ ਲਾਗੂ ਹੋਣ ਨਾਲ ਮੁਲਾਜ਼ਮਾਂ ਦੇ ਹੱਥ ‘ਚ ਆਉਣ ਵਾਲੀ ਤਨਖਾਹ ਘੱਟ ਜਾਵੇਗੀ ਤੇ ਕੰਪਨੀਆਂ ਨੂੰ ਪੀਐੱਫ ਦਾਤਿਵ ਜ਼ਿੰਮੇਵਾਰੀ ਦਾ ਬੋਝ ਚੁੱਕਣਾ ਪਵੇਗਾ। ਨਵੇਂ ਡ੍ਰਾਫਟ ਰੂਲ ਅਨੁਸਾਰ ਤਨਖਾਹ ਦਾ ਮੁੱਲ ਕੁਲ 50 ਫੀਸਦੀ ਜਾਂ ਜ਼ਿਆਦਾ ਹੋਣਾ ਚਾਹੀਦਾ ਹੈ। ਇਸ ਨਾਲ ਜ਼ਿਆਦਾਤਰ ਮੁਲਾਜ਼ਮਾਂ ਦੀ ਤਨਖਾਹ ਦਾ ਸਟਰਕਚਰ ਬਦਲ ਜਾਵਵੇਗਾ। ਬੇਸਿਕ ਸੈਲਰੀ ਵਧਣ ਨਾਲ ਪੀਐੱਫ ਤੇ ਗ੍ਰੈਚਊਟੀ ਲਈ ਕੱਟ ਵਾਲਾ ਪੈਸਾ ਵਧ ਜਾਵੇਗਾ ਕਿਉਂਕਿ ਇਸ ਵਿਚ ਜਾਣ ਵਾਲਾ ਪੈਸਾ ਬੇਸਿਕ ਸੈਲਰੀ ਅਨੁਸਾਰ ਹੁੰਦਾ ਹੈ। ਜੇ ਇਸ ਤਰ੍ਹਾਂ ਹੁੰਦਾ ਹੈ ਜੋ ਤੁਹਾਡੇ ਘਰ ਵਾਲੀ ਸੈਲਰੀ ਘੱਟਟ ਜਾਵੇਗੀ ਰਿਟਾਇਰਮੈਂਟ ਉੱਤੇ ਮਿਲਣ ਵਾਲਾ ਪੀਐੱਫ ਤੇ ਗ੍ਰੈਚਊਟੀ ਦਾ ਪੈਸਾ ਵੱਧ ਜਾਵੇਗਾ।

4 ਦਿਨ ਦੀ ਹੋ ਜਾਵੇਗੀ ਨੌਕਰੀ

ਨਵੇਂ ਡ੍ਰਾਫਟ ਕਾਨੂੰਨ ਵਿਚ ਕੰਮਕਾਜ ਦੇ ਘੰਟਿਆਂ ਨੂੰ ਵਧਾ ਕੇ 12 ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ 12 ਘੰਟੇ ਕੰਮ ਕਰਨ ਉੱਤੇ ਤੁਹਾਨੂੰ ਹਫਤੇ ਵਿਚ 4 ਦਿਨ ਕੰਮ ਕਰਨਾ ਪਵੇਗਾ ਤੇ 3 ਦਿਨ ਦੀ ਛੁੱਟੀ ਮਿਲੇਗੀ ਕੋਡ ਦੇ ਡ੍ਰਾਫਟ ਨਿਯਮਾਂ ਵਿਚ 15 ਤੋਂ 30 ਮਿੰਟ ਵਿਚਕਾਰ ਕੰਮਕਾਡ ਨੂੰ ਵੀ 30 ਮਿੰਟ ਗਿਣ ਕੇ ਓਵਰਟਾਈਮ ਵਿਚ ਸ਼ਾਮਿਲ ਕਰਨ ਦਾ ਪ੍ਰਵਦਾਨ ਹੈ। ਮੌਜੂਦਾ ਨਿਯਮ ਵਿਚ 30 ਮਿੰਟ ਤੋਂ ਘੱਟ ਸਮੇਂ ਨੂੰ ਓਵਰਟਾਈਮ ਯੋਗ ਨਹੀਂ ਮੰਨਿਆ ਜਾਵੇਗਾ।