ਵਿਧਾਇਕ ਦੀ ਟਿਕਟ ਦੀ ਦਾਵੇਦਾਰੀ ਲਈ ਖੜ੍ਹੇ ਹੋਏ ਅਰਵਿੰਦ ਸ਼ਰਮਾ ਦਾ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ

0
65

ਨਕੋਦਰ (TLT) ਨਕੋਦਰ ਤੋਂ ਆਪਣੇ ਵਿਧਾਇਕ ਦੀ ਟਿਕਟ ਦੀ ਦਾਵੇਦਾਰੀ ਲਈ ਖੜ੍ਹੇ ਹੋਏ ਅਰਵਿੰਦ ਸ਼ਰਮਾ ਦਾ ਉਥੋਂ ਦੇ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਹਲਕਾ ਨਕੋਦਰ ਦੇ ਪਿੰਡ ਚੱਕ ਕਲਾਂ ਵਿੱਚ ਐਡਵੋਕੇਟ ਅਜੈ ਹੀਰਾ ਨੇ ਅਰਵਿੰਦ ਸ਼ਰਮਾ ਦੇ ਲਈ ਬਹੁਤ ਵਧੀਆ ਮੀਟਿੰਗ ਰੱਖੀਂ ਜਿਸ ਵਿਚ ਪਿੰਡ ਦੇ ਨੌਜਵਾਨ ਮੁੰਡੇ ਅਤੇ ਬਜ਼ੁਰਗ ਸ਼ਾਮਲ ਹੋਏ ਜਿਨ੍ਹਾਂ ਨੇ ਅਰਵਿੰਦ ਨੂੰ ਵਿਧਾਯਕ ਬਣਾਉਣ ਦੇ ਲਈ ਆਪਣਾ ਅਤੇ ਬਾਕੀਆਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿ ਐਮ ਐਲ ਏ ਦੀ ਸੀਟ ਤੁਹਾਡੀ ਹੀ ਹੋਵੇਗੀ ਕਿਉਂਕਿ ਤੁਸੀਂ ਸਭ ਦੇ ਨਾਲ ਦਿਨ ਰਾਤ ਹਰ ਚੰਗੇ ਮਾੜੇ ਟਾਇਮ ਵਿੱਚ ਖੜਦੇ ਹੋ। ਜਿਸ ਕਰਕੇ ਅਸੀਂ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਵਿਧਾਇਕ ਬਣਾਕੇ ਹੀ ਰਹਿਣਾ ਹੈ। ਮੀਟਿੰਗ ਦੇ ਅੰਤ ਵਿੱਚ ਅਰਵਿੰਦ ਸ਼ਰਮਾਂ ਨੇ ਸਾਰੇ ਪਿੰਡ ਵਾਸੀਆਂ ਦਾ ਅਤੇ ਅਜੈ ਹੀਰਾ, ਸਾਬੀ,ਜੱਸਾ ਤੇ ਬਾਕੀ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ।