ਜਲੰਧਰ: ਸਿਆਸੀ ਉਥਲ-ਪੁਥਲ, ਸ਼ੀਤਲ ਅੰਗੁਰਾਲ ‘ਆਪ’ ‘ਚ ਸ਼ਾਮਲ

0
60

ਜਲੰਧਰ (ਰਮੇਸ਼ ਗਾਬਾ) ਜਲੰਧਰ ਦੇ ਸੀਨੀਅਰ ਭਾਜਪਾ ਆਗੂ ਸ਼ੀਤਲ ਅੰਗੁਰਾਲ ਅੱਜ ਰਾਘਵ ਚੱਢਾ ਦੀ ਹਾਜ਼ਰੀ ਵਿੱਚ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ‘ਆਪ’ ਆਗੂ ਰਮਨ ਅਰੋੜਾ ਵੀ ਮੌਜੂਦ ਸਨ। ਰਾਘਵ ਚੱਢਾ ਨੇ ਵੀ ਉਨ੍ਹਾਂ ਦਾ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ। ਧਿਆਨ ਯੋਗ ਹੈ ਕਿ ਜਿੱਥੇ ਸ਼ੀਤਲ ਅੰਗੁਰਾਲ ਵੈਸਟ ਹਲਕੇ ਤੋਂ ਮੌਜੂਦਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਚੁਣੌਤੀ ਦੇ ਸਕਦੇ ਹਨ, ਉਥੇ ਹੀ ਰਮਨ ਅਰੋੜਾ ਵੀ 2022 ਦੀਆਂ ਚੋਣਾਂ ਵਿੱਚ ਸੈਂਟਰਲ ਜਾਂ ਨੌਰਥ ਹਲਕੇ ਤੋਂ ਚੋਣ ਲੜ ਸਕਦੇ ਹਨ।