ਛੋਟੇ ਸਾਹਿਬਜ਼ਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਸ ਸਟੈਂਡ ਜਲੰਧਰ ਵਿਖੇ ਲਗਾਇਆ ਚਾਹ ਦਾ ਲੰਗਰ

0
84

ਜਲੰਧਰ (ਗੁਰਵਿੰਦਰ ਸਿੰਘ) ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੀ ਐੱਸ ਕੇ ਟ੍ਰੈਵਲ ਵਲੋਂ ਬਸ ਸਟੈਂਡ ਜਲੰਧਰ ਗੇਟ ਨੰ.2 ਤੇ ਚਾਹ ਦਾ ਲੰਗਰ ਲਗਾਇਆ ਗਿਆ|
ਇਸ ਮੌਕੇ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਕੁਰਬਾਨੀ ਅਤੇ ਗੌਰਵਮਾਈ ਇਤਿਹਾਸ ਨੂੰ ਯਾਦ ਕਰਦਿਆ ਉਹਨਾਂ ਦੇ ਜੀਵਨ ਤੋਂ ਅੱਜ ਦੀ ਨੋਜਵਾਨ ਪੀੜੀ ਨੂੰ ਪ੍ਰੇਰਨਾ ਲੈਣ ਲਈ ਅਪੀਲ ਕੀਤੀ।ਉਨਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੀ ਵਿਰਾਸਤ ਬਾਣੀ ਅਤੇ ਬਾਣੇ ਨੂੰ ਸੰਭਾਲਣ ਦੀ ਮੁੱਖ ਜਰੂਰਤ ਹੈ। ਇਸ ਮੌਕੇ ਅਨਿਲ ਮੀਨੀਆ, ਹਰਪ੍ਰੀਤ ਸਿੰਘ ਕਾਹਲੋਂ, ਗੌਰਵ, ਪ੍ਰਿਤਪਾਲ ਸਿੰਘ, ਹਰਭਜਨ ਸਿੰਘ ਆਦਿ ਮੌਜੂਦ ਸਨ|