ਲੁਧਿਆਣਾ ਦੀ ਪੁਰਾਣੀ ਅਦਾਲਤ ਕੰਪਲੈਕਸ ’ਤੇ ਵੱਡਾ ਧਮਾਕਾ, 2 ਲੋਕਾਂ ਦੀ ਮੌਤ, ਕਈ ਜ਼ਖ਼ਮੀ

0
48

ਲੁਧਿਆਣਾ (TLT) ਲੁਧਿਆਣਾ ਦੀ ਕਚਹਿਰੀ ਦੀ ਦੂਸਰੀ ਮੰਜ਼ਿਲ ਦੇ ਬਾਥਰੂਮ ਵਿਚ ਬੰਬ ਬਲਾਸਟ ਹੋ ਗਿਆ । ਬਲਾਕ ਦੇ ਦੌਰਾਨ ਸੱਤ ਵਿਅਕਤੀ ਬੁਰੀ ਤਰ੍ਹਾਂ ਫੱਟੜ ਹੋ ਗਏ । ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ ਹੈ ਪਰ ਇਸ ਸਬੰਧੀ ਅਜੇ ਤੱਕ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ । ਸੂਚਨਾ ਮਿਲਦੇ ਸਾਰ ਹੀ ਪੁਲਿਸ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕੋਰਟ ਕੰਪਲੈਕਸ ਵਿਚ ਸਾਰਾ ਕੁਝ ਆਮ ਚੱਲ ਰਿਹਾ ਸੀ ।ਇਸੇ ਦੌਰਾਨ ਪੁਰਾਣੀ ਕਚਹਿਰੀ ਵਿਚ ਦੂਸਰੀ ਮੰਜ਼ਿਲ ‘ਤੇ ਬਣੇ ਬਾਥਰੂਮ ਵਿਚ ਜ਼ਬਰਦਸਤ ਧਮਾਕਾ ਹੋਇਆ । ਇਸ ਬੰਬ ਬਲਾਸਟ ਦੇ ਦੌਰਾਨ ਸੱਤ ਵਿਅਕਤੀ ਜ਼ਖ਼ਮੀ ਹੋ ਗਏ । ਸੂਤਰਾਂ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।