ਜਲੰਧਰ ‘ਚ PNB ਬੈਂਕ ‘ਚ ਵੱਡੀ ਵਾਰਦਾਤ,ਗੰਨ ਪੁਆਇੰਟ ‘ਤੇ 16 ਲੱਖ ਦੀ ਲੁੱਟ

0
70

ਜਲੰਧਰ(ਰਮੇਸ਼ ਗਾਬਾ)ਜਲੰਧਰ ‘ਚ ਅੱਜ ਸਵੇਰੇ ਪੰਜਾਬ ਨੈਸ਼ਨਲ ਬੈਂਕ ‘ਚ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਜਲੰਧਰ ਦੇ ਗ੍ਰੀਨ ਮਾਡਲ ਟਾਊਨ ਵਿਚ ਸਥਿਤ ਪੀਐਨਬੀ ਬੈਂਕ ਵਿਚ ਗੰਨ ਪੁਆਇੰਟ ‘ਤੇ ਤਕਰੀਬਨ 16 ਲੱਖ ਰੁਪਏ ਦੀ ਲੁੱਟ ਹੋਈ ਹੈ। ਇਸਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਹਨ। ਜਾਣਕਾਰੀ ਮੁਤਾਬਕ ਨਕਾਬ ਪਹਿਨ ਕੇ ਆਏ ਚਾਰ ਲੁਟੇਰਿਆਂ ਨੇ ਦਾਤਰ ਦਿਖਾ ਕੇ ਕੈਸ਼ੀਅਰ ਤੋਂ 16 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਜਾਂਦੇ ਸਮੇਂ ਉਹ ਬੈਂਕ ਦਾ ਡੀਵੀਆਰ ਵੀ ਨਾਲ ਲੈ ਗਏ, ਜਿਸ ਵਿਚ ਸੀਸੀਟੀਵੀ ਫੁਟੇਜ ਕੈਦ ਹੋਈ ਸੀ।0 0 0