ਟਾਂਡਾ ਰੇਲਵੇ ਟਰੈਕ ਧਰਨੇ ਦੌਰਾਨ ਇੱਕ ਬਜ਼ੁਰਗ ਕਿਸਾਨ ਦੀ ਮੌਤ

0
37

ਟਾਂਡਾ ਉੜਮੁੜ (TLT) ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਏ ਟਾਂਡਾ ਰੇਲਵੇ ਸਟੇਸ਼ਨ ‘ਤੇ ਧਰਨੇ ਦੌਰਾਨ ਬੀਤੀ ਰਾਤ ਇੱਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ । ਮ੍ਰਿਤਕ ਕਿਸਾਨ ਦੀ ਪਛਾਣ ਰਤਨ ਸਿੰਘ ਉਮਰ ਕਰੀਬ 65 ਸਾਲ ਪੁੱਤਰ ਖਜਾਨ ਸਿੰਘ ਵਾਸੀ ਲਾਧੋਪਾਣਾ ਜਿਲ੍ਹਾ ਗੁਰਦਾਸਪੁਰ ਵਜੋਂ ਹੋਈ ।

ਮਿਲੀ ਜਾਣਕਾਰੀ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜਥੇਬੰਦੀ ਵਲੋਂ ਰੇਲਵੇ ਸਟੇਸ਼ਨ ਟਾਂਡਾ ਵਿਖੇ ਰੇਲਵੇ ਟਰੈਕ ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ । ਇਸ ਧਰਨੇ ਵਿੱਚ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਿਸਾਨ ਸ਼ਾਮਲ ਹੋਏ । ਬੀਤੀ ਰਾਤ ਕਿਸਾਨ ਰੇਲਵੇ ਟਰੈਕ ਤੇ ਆਪਣੀਆਂ ਟਰਾਲੀਆਂ ਵਿੱਚ ਸੁੱਤੇ ਪਏ ਸਨ । ਇਸ ਦੌਰਾਨ ਬੀਤੀ ਰਾਤ ਇੱਕ ਕਿਸਾਨ ਦੀ ਜਿਆਦਾ ਠੰਢ ਕਾਰਨ ਇੱਕ ਬਜੁਰਗ ਕਿਸਾਨ ਦੀ ਮੌਤ ਹੋ ਗਈ , ਜਿਸ ਬਾਰੇ ਸਵੇਰੇ ਕਿਸਾਨਾਂ ਨੂੰ ਪਤਾ ਲੱਗਾ