ਦੇਸ਼ ਵਿਚ ਵੱਧ ਰਹੇ ਹਨ ਲਗਾਤਾਰ ਓਮੀਕਰੋਨ ਦੇ ਮਾਮਲੇ

0
68

ਨਵੀਂ ਦਿੱਲੀ (TLT) ਦਿੱਲੀ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਦਿਲੀ ਵਿਚ ਓਮੀਕਰੋਨ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਕੇਸਾਂ ਦੀ ਗਿਣਤੀ 28 ਹੋ ਗਈ ਹੈ | ਸਿਹਤ ਵਿਭਾਗ ਨੇ ਦੱਸਿਆ ਕਿ ਇਨ੍ਹਾਂ 24 ਮਰੀਜ਼ਾਂ ਵਿਚੋਂ 12 ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 12 ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਕੇਰਲ ਵਿਚ ਵੀ ਅੱਜ ਓਮੀਕਰੋਨ ਦੇ ਚਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੇਸਾਂ ਦੀ ਗਿਣਤੀ ਹੁਣ ਕੇਰਲ ਵਿਚ 15 ਹੋ ਗਈ ਹੈ |