ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ 7 ਦਿਨਾਂ ਸਮਾਗਮ ਕੱਲ੍ਹ ਤੋਂ

0
42

ਜਲੰਧਰ, (ਰਮੇਸ਼ ਗਾਬਾ)-ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਹੋਰ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ 7 ਦਿਨਾਂ ਸਮਾਗਮ 21 ਤੋਂ 27 ਦਸੰਬਰ ਤੱਕ ਰੋਜ਼ਾਨਾ 7 ਵਜੇ ਤੋਂ 9 ਵਜੇ ਤੱਕ ਬੜੀ ਸ਼ਰਧਾ ਨਾਲ ਕਰਵਾਏ ਜਾ ਰਹੇ ਹਨ | ਪ੍ਰਬੰਧਕ ਕੁਲਦੀਪ ਸਿੰਘ ਪਾਇਲਟ ਨੇ ਦੱਸਿਆ ਕਿ ਇਨਾਂ ਸਮਾਗਮਾਂ ‘ਚ ਭਾਈ ਸ਼ਮਸ਼ੇਰ ਸਿੰਘ ਮਿਸਰਪੁਰਾ ਦਾ ਢਾਡੀ ਜਥਾ ਢਾਡੀ ਵਾਰਾਂ ਦੁਆਰਾ ਇਤਿਹਾਸ ਸਰਵਣ ਕਰਵਾਉਣਗੇ |