ਦਿੱਲੀ ਦੇ CM ਕੇਜਰੀਵਾਲ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਚ ਟਵਿੱਟਰ ਵਾਰ

0
58

ਚੰਡੀਗੜ੍ਹ (TLT) ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਟਵਿੱਟਰ ‘ਤੇ ਜ਼ਬਰਦਸਤ ਵਾਰ ਛਿੜ ਗਈ। ਸਿੱਧੂ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਦੱਸਣ ਕਿ ਤੁਸੀਂ ਜੋ ਐਲਾਨ ਕਰ ਰਹੇ ਹੋ ਉਸ ਲਈ ਪੈਸੇ ਕਿੱਥੋਂ ਮਿਲਣਗੇ। ਇਸ ‘ਤੇ ਕੇਜਰੀਵਾਲ ਨੇ ਸਿੱਧੂ ਦੇ ਸਵਾਲ ਦਾ ਜਵਾਬ ਦਿੱਤਾ। ਪੁੱਛਿਆ ਕਿ ਉਹ ਸੀਐਮ ਚੰਨੀ ‘ਤੇ ਰੇਤ ਮਾਫੀਆ ਨੂੰ ਸਮਰਥਨ ਦੇਣ ਦੇ ਦੋਸ਼ਾਂ ‘ਤੇ ਚੁੱਪ ਕਿਉਂ ਹਨ।

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਤੁਸੀਂ ਰੋਜ਼ਾਨਾ ਐਲਾਨੇ ਮੁਫਤ ਤੋਹਫ਼ਿਆਂ ਲਈ ਪੈਸੇ ਕਿਵੇਂ ਦਿਓਗੇ? ਜੇਕਰ ਤੁਸੀਂ ਵਾਅਦਿਆਂ ਲਈ ਮੂਲ ਵਿੱਤੀ ਰਕਮ ਬਾਰੇ ਨਹੀਂ ਦੱਸਣਾ ਚਾਹੁੰਦੇ ਤਾਂ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ। ਪੰਜਾਬ ਮਾਡਲ ਸਾਰੇ ਪੰਜਾਬੀਆਂ ਨੂੰ ਆਮਦਨ ਅਤੇ ਮੌਕੇ ਪ੍ਰਦਾਨ ਕਰਨ ਵਾਲਾ ਮਾਡਲ ਹੈ।

ਸਿੱਧੂ ਦੇ ਟਵੀਟ ‘ਤੇ ਅਰਵਿੰਦ ਕੇਜਰੀਵਾਲ ਨੇ ਲਿਖਿਆ ਕਿ ਤੁਹਾਡੇ ਸੀਐਮ ਦੇ ਇਲਾਕੇ ‘ਚ ਰੇਤ ਦੀ ਚੋਰੀ ਫੜੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਐਮ ਦੇ ਰੇਤ ਮਾਫੀਆ ਨਾਲ ਸਬੰਧ ਹਨ। ਮੁੱਖ ਮੰਤਰੀ ਕੋਈ ਕਾਰਵਾਈ ਨਹੀਂ ਕਰ ਰਹੇ ਹਨ। ਇਸ ‘ਤੇ ਬਾਦਲ ਅਤੇ ਕੈਪਟਨ ਸਾਹਿਬ ਦੋਵੇਂ ਚੁੱਪ ਹਨ। ਤੁਸੀਂ (ਸਿੱਧੂ) ਵੀ ਚੁੱਪ ਹੋ। ਕਿਉਂ? ਸੀਐੱਮ ਤੋਂ ਲੈ ਕੇ ਹੇਠਾਂ ਤਕ ਰੇਤ ਚੋਰੀ ਹੋ ਰਹੀ ਹੈ। ਜੇਕਰ ਅਸੀਂ ਇਸ ਨੂੰ ਰੋਕਦੇ ਹਾਂ ਤਾਂ 20 ਹਜ਼ਾਰ ਕਰੋੜ ਰੁਪਏ ਆ ਜਾਣਗੇ।

ਕੇਜਰੀਵਾਲ ਦੀ ਟਿੱਪਣੀ ਤੋਂ ਬਾਅਦ ਸਿੱਧੂ ਨੇ ਫਿਰ ਟਵੀਟ ‘ਚ ਲਿਖਿਆ ਪੰਜਾਬ ਮਾਡਲ ਵਿਆਪਕ ਖੋਜ ‘ਤੇ ਆਧਾਰਿਤ ਹੈ। ਤੁਹਾਡੇ ਵਰਗੇ ਖਾਲੀ ਵਾਅਦਿਆਂ ਤੇ ਅੰਦਾਜ਼ਿਆਂ ‘ਤੇ ਆਧਾਰਤ ਨਹੀਂ। ਰੇਤ ਦੀ ਮਾਈਨਿੰਗ ਦੀ 20,000 ਕਰੋੜ ਨਹੀਂ, 2000 ਕਰੋੜ ਦੀ ਸਮਰੱਥਾ ਹੈ ਜਦੋਂਕਿ ਸ਼ਰਾਬ ਦੀ 30,000 ਕਰੋੜ ਦੀ ਸਮਰੱਥਾ ਹੈ ਜਿਸ ਦਾ ਤੁਸੀਂ ਦਿੱਲੀ ਵਿਚ ਨਿੱਜੀਕਰਨ ਕੀਤਾ ਹੈ।

ਸਿੱਧੂ ਨੇ ਲਿਖਿਆ ਕਿ ਚੋਣਾਂ ‘ਚ ਆਉਣ ਵਾਲੇ ਸਿਆਸੀ ਸੈਲਾਨੀਆਂ ਨੂੰ ਕਦੇ ਵੀ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਲੱਗ ਸਕੇਗਾ। ਪੰਜ ਸਾਲ ਜਦੋਂ ਤੁਸੀਂ ਦੂਰ ਸੀ, ਮੈਂ ਰੇਤ ਮਾਈਨਿੰਗ ਨੀਤੀ ਬਣਾਈ, ਇਸ ਨੂੰ ਲਾਗੂ ਕਰਨ ਲਈ ਮਾਈਨਿੰਗ ਮਾਫੀਆ ਵਿਰੁੱਧ ਲੜਾਈ ਲੜੀ ਅਤੇ ਲੋਕਾਂ ਦੇ ਮੁੱਦੇ ਉਠਾਏ। ਜਦੋਂ ਤੁਸੀਂ ਡਰੱਗ ਮਾਫੀਆ ਅੱਗੇ ਝੁਕ ਕੇ ਮਾਫ਼ੀ ਮੰਗੀ ਸੀ।