7 ਫ਼ੀਸਦੀ ਵਧ ਗਿਐ ਇਨ੍ਹਾਂ ਕਰਮਚਾਰੀਆਂ ਦਾ DA, ਤਨਖ਼ਾਹ ‘ਚ ਹੋਵੇਗਾ ਬੰਪਰ ਵਾਧਾ

0
58

ਨਵੀਂ ਦਿੱਲੀ (TLT) ਕੇਂਦਰ ਸਰਕਾਰ ਨੇ 6th Pay Commission ਪਾ ਰਹੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿਚ ਵੀ 7 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਹ ਉਹ ਕਰਮਚਾਰੀ ਹਨ ਜੋ ਕੇਂਦਰੀ ਜਨਤਕ ਉੱਦਮ ਭਾਵ CPSE ਵਿਚ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਤਨਖਾਹ ਕੇਂਦਰੀ ਮਹਿੰਗਾਈ ਭੱਤੇ (CDA ਪੈਟਰਨ) ਦੇ ਅਨੁਸਾਰ ਦਿੱਤੀ ਜਾਂਦੀ ਹੈ। ਇਸ ਨਾਲ ਹੀ 5ਵੇਂ ਤਨਖ਼ਾਹ ਕਮਿਸ਼ਨ ਨੂੰ ਮਿਲਣ ਵਾਲੇ ਮੁਲਾਜ਼ਮਾਂ ਲਈ ਡੀਏ ਵਿਚ 12 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।

ਅੰਡਰ ਸੈਕਟਰੀ ਸੈਮੂਅਲ ਹੱਕ ਦੇ ਅਨੁਸਾਰ, 1 ਜੁਲਾਈ, 2021 ਤੋਂ ਕਰਮਚਾਰੀਆਂ ਨੂੰ ਭੁਗਤਾਨ ਯੋਗ ਡੀਏ ਮੌਜੂਦਾ 189% ਤੋਂ ਵਧਾ ਕੇ 196% ਕੀਤਾ ਜਾ ਰਿਹਾ ਹੈ। ਇਹ ਦਰਾਂ CDA ਕਰਮਚਾਰੀਆਂ ਦੇ ਮਾਮਲੇ ਵਿਚ ਲਾਗੂ ਹੁੰਦੀਆਂ ਹਨ ਜਿਨ੍ਹਾਂ ਦੀ ਤਨਖਾਹ DPE (ਡਿਪਾਰਟਮੈਂਟ ਆਫ ਪਬਲਿਕ ਇੰਟਰਪ੍ਰਾਈਜਿਜ਼) ਦੇ ਦਫਤਰ ਦੇ ਮੈਮੋਰੰਡਮ ਅਨੁਸਾਰ ਬਦਲੀ ਗਈ ਹੈ। ਮਹਿੰਗਾਈ ਭੱਤੇ ਦਾ ਭੁਗਤਾਨ ਰਾਊਂਡ ਫਿਗਰ ਵਿੱਚ ਲਿਆ ਜਾਵੇਗਾ। ਭਾਰਤ ਸਰਕਾਰ ਦੇ ਵਿਭਾਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪੱਧਰ ‘ਤੇ ਲੋੜੀਂਦੀ ਕਾਰਵਾਈ ਲਈ ਇਸ ਨੂੰ ਕੇਂਦਰੀ ਜਨਤਕ ਖੇਤਰ ਦੇ ਉਦਯੋਗਾਂ ਦੇ ਧਿਆਨ ਵਿਚ ਲਿਆਉਣ।

12 ਫ਼ੀਸਦੀ ਵਧਾਇਆ ਗਿਆ ਡੀਏ

ਉੱਥੇ ਹੀ ਕੇਂਦਰ ਸਰਕਾਰ ਤੇ ਕੇਂਦਰ ਖ਼ੁਦਮੁਖਤਿਆਰ ਸੰਸਥਾਵਾਂ ਦੇ ਦੂਜੇ ਕਰਮਚਾਰੀਆਂ ਦੇ ਮਾਮਲੇ ਵਿਚ ਮਹਿੰਗਾਈ ਭੱਤੇ ਦੀ ਦਰ ਨੂੰ 356 ਫ਼ੀਸਦੀ ਕੀਤਾ ਜਾ ਰਿਹਾ ਹੈ। ਇਹ ਉਹ ਕਰਮਚਾਰੀ ਹਨ ਜੋ 5ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੇ ਅਨੁਸਾਰ ਪੂਰਵ-ਸੰਸ਼ੋਧਿਤ ਪੇ-ਸਕੇਲ/ਗਰੇਡ ਪੇਅ ਵਿੱਚ ਆਪਣੀ ਤਨਖ਼ਾਹ ਕੱਢ ਰਹੇ ਹਨ।

5th ਪੇ ਕਮਿਸ਼ਨ ਵਾਲਿਆਂ ਨੂੰ ਫ਼ਾਇਦਾ

ਮਹਿੰਗਾਈ ਭੱਤੇ ਦੀ ਗਣਨਾ ਵਿੱਚ ਮਾਹਿਰ ਹਰੀਸ਼ੰਕਰ ਤਿਵਾੜੀ ਨੇ ਦੱਸਿਆ ਕਿ ਇਸ ਵਾਧੇ ਦਾ ਲਾਭ 5ਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ ਲੈਣ ਵਾਲੇ ਉਨ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ, ਜਿਨ੍ਹਾਂ ਨੇ ਡੀਏ ਦੇ 50 ਫ਼ੀਸਦੀ ਨੂੰ ਮੁੱਢਲੀ ਤਨਖ਼ਾਹ ਵਿੱਚ ਰਲੇਵੇਂ ਦਾ ਲਾਭ ਨਹੀਂ ਲਿਆ ਹੈ। ਇਹਨਾਂ CPSEs ਕਰਮਚਾਰੀਆਂ ਨੂੰ ਭੁਗਤਾਨ ਯੋਗ ਡੀਏ ਮੌਜੂਦਾ 406% ਦੀ ਦਰ ਤੋਂ ਵਧਾ ਕੇ 418% ਕਰ ਦਿੱਤਾ ਗਿਆ ਹੈ। ਇਹ ਵਾਧਾ 1 ਜੁਲਾਈ 2021 ਤੋਂ ਲਾਗੂ ਮੰਨਿਆ ਗਿਆ ਹੈ। ਹਰੀਸ਼ੰਕਰ ਤਿਵਾੜੀ ਅਨੁਸਾਰ ਕੇਂਦਰ ਸਰਕਾਰ ਦੇ ਅਧੀਨ ਕਈ ਅਜਿਹੇ ਸੀ.ਪੀ.ਐਸ.ਈ. ਹਨ, ਜਿੱਥੇ ਤਨਖਾਹ ਸਕੇਲ ਵੱਖ-ਵੱਖ ਹਨ।

ਜਨਵਰੀ ਵਿਚ 2 ਤੋਂ 3 ਫ਼ੀਸਦੀ ਵਾਧੇ ਦੀ ਉਮੀਦ

ਹਰੀਸ਼ੰਕਰ ਤਿਵਾੜੀ ਅਨੁਸਾਰ 7ਵੇਂ ਤਨਖਾਹ ਕਮਿਸ਼ਨ ਦੇ ਅਧੀਨ ਆਉਣ ਵਾਲੇ ਮੁਲਾਜ਼ਮਾਂ ਨੂੰ ਜਨਵਰੀ 2022 ਵਿੱਚ 2 ਤੋਂ 3 ਫੀਸਦੀ ਡੀਏ ਵਾਧੇ ਦਾ ਤੋਹਫਾ ਮਿਲ ਸਕਦਾ ਹੈ। ਇਹ ਦਰ 31 ਜਨਵਰੀ 2022 ਨੂੰ AICPI IW ਦੇ ਤਾਜ਼ਾ ਅੰਕੜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ।