16 ਅਤੇ 17 ਦਸੰਬਰ ਨੂੰ ਸਬ ਡਿਵੀਜਨ ਪੱਧਰ ਤੇ ਲਗਣਗੇ ਸੁਵਿਧਾ ਕੈਂਪ

0
165

ਫਾਜ਼ਿਲਕਾ (TLT) ਪੰਜਾਬ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ /ਸੇਵਾਵਾਂ ਦਾ ਲਾਭ ਪਾਰਦਰਸ਼ਿਤਾ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਘੱਟ ਸਮੇਂ ਵਿੱਚ ਪਹੁੰਚਾਉਣ ਲਈ ਜ਼ਿਲ੍ਹੇ ਵਿੱਚ ਸਬ ਡਿਵੀਜਨ ਪੱਧਰ ਤੇ ਮਿਤੀ 16 ਅਤੇ 17 ਦਸੰਬਰ 2021 ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਸੁਵਿਧਾ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਪੰਜ-ਪੰਜ ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ ਆਸ਼ਰਿਤ, ਅੰਗਹੀਣ ਆਦਿ ਸਕੀਮਾਂ), ਪ੍ਰਧਾਨ ਮੰਤਰੀ ਆਵਾਸ਼ ਯੋਜਨਾ, ਬਿਜਲੀ ਕਨੈਕਸ਼ਨ, ਘਰਾਂ ਵਿੱਚ ਪਖਾਨਾ, ਐਲ.ਪੀ.ਜੀ ਗੈਸ ਕਨੈਕਸ਼ਨ, ਸਰਬਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ਿਰਵਾਦ ਸਕੀਮ, ਬਚਿਆਂ ਲਈ ਵਜੀਫਾ ਸਕੀਮਾਂ, ਐਸ.ਸੀ./ਬੀ.ਸੀ ਕੋਰਪੋਰੇਸ਼ਨ/ਬੈਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਲਾਲ ਦੇ ਕੇਸ, ਮਗਨਰੇਗਾ ਜ਼ੋਬ ਕਾਰਡ, ਦੋ ਕਿਲੋ ਵਾਟ ਤੱਕ ਤੇ ਬਿਜਲੀ ਦੇ ਬਕਾਇਆ ,ਪੈਂਡਿੰਗ ਸੀ.ਐਲ.ਯੂ ਕੇਸ ਦੇ ਨਕਸ਼ੇ ਆਦਿ ਸਕੀਮਾਂ ਦਾ ਲਾਭ ਲੈਣ ਲਈ ਲੋਕ ਇਨ੍ਹਾਂ ਸੁਵਿਧਾ ਕੈਂਪ ਵਿੱਚ ਪਹੁੰਚ ਕਰ ਸਕਦੇ ਹਨ।ਕੈਪ ਵਿੱਚ ਆਉਣ ਤੋਂ ਪਹਿਲਾ ਪ੍ਰਾਰਥੀ ਆਪਣੇ ਨਾਲ ਆਧਾਰ ਕਾਰਡ, ਬੈਂਕ ਦੀ ਕਾਪੀ ਤੇ ਉਸ ਦੀ ਕਾਪੀ ਅਤੇ ਪਾਸਪੋਰਟ ਸਾਇਜ ਫੋਟੋ ਵੀ ਨਾਲ ਲੈ ਕੇ ਆਵੇ।