ਓਮੀਕ੍ਰੋਨ ਦੀ ਰਫ਼ਤਾਰ ਰੋਕਣ ਲਈ ਜ਼ਰੂਰੀ ਹੈ ਜੀਨੋਮ ਸਿਕਵੈਂਸਿੰਗ, ਭਾਰਤ ’ਚ ਤਿਆਰ ਹੈ ਬੁਨਿਆਦੀ ਢਾਂਚਾ

0
51

ਭਾਰਤ ’ਚ ਓਮੀਕ੍ਰੋਨ ਦੇ ਮਾਮਲੇ ਰਿਪੋਰਟ ਹੋਣ ਦੇ ਨਾਲ ਹੀ ਇਕ ਵਾਰ ਫਿਰ ਇਸ ’ਤੇ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਕੀ ਇਸ ਦੀ ਨਿਗਰਾਨੀ ਲਈ ਸਾਡੇ ਸਾਡੇ ਕੋਲ ਜ਼ਰੂਰੀ ਬੁਨਿਆਦੀ ਢਾਂਚਾ ਹੈ। ਇਸ ਮਾਮਲੇ ’ਚ ਖ਼ਬਰ ਚੰਗੀ ਹੈ। ਦੇਸ਼ ਦੇ ਖੋਜੀਆਂ ਤੇ ਸੂਖਮ ਜੀਵ ਵਿਗਿਆਨੀਆਂ ਦਾ ਮੰਨਣਾ ਹੈ ਕਿ ਭਾਰਤ ’ਚ ਇਕ ਕੁਸ਼ਲ ਨਿਗਰਾਨੀ ਪ੍ਰਣਾਲੀ ਲਈ ਲੋਡ਼ੀਂਦੀਆਂ ਬੁਨਿਆਦੀ ਢਾਂਚਾ ਹੈ। ਭਾਰਤ ’ਚ ਜੀਨੋਮ ਸਿਕਵੈਂਸਿੰਗ (ਅਨੁਕ੍ਰਮ) ਲੈਬੋਰਟਰੀਆਂ ਦੇ ਮਾਮਲੇ ’ਚ ਕਾਫੀ ਕੁਸ਼ਲ ਹੈ। ਤਾਂ ਹੀ ਤਾਂ ਨਮੂਨੇ ਲੈਣ ਦੇ ਚਾਰ ਦਿਨ ਦੇ ਅੰਦਰ ਓਮੀਕ੍ਰੋਨ ਦੇ ਭਾਰਤ ਪਹੁੰਚਣ ਦੀ ਰਿਪੋਰਟ ਮਿਲ ਗਈ ਹੈ। ਇਸ ਸਬੰਧੀ ਸਥਿਤੀ ਦੀ ਪਡ਼ਤਾਲ ਕਰਦੀ ਰਿਪੋਰਟ :

1,02,880

ਸੈਂਪਲ ਲਏ ਗਏ

1,02,880

ਦੀ ਸਿਕਵੈਂਸਿੰਗ ਕੀਤੀ ਗਈ

99,832

ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ

(ਹੁਣੇ ਜਿਹੇ ਜਾਰੀ ਰਿਪੋਰਟ ਮੁਤਾਬਕ)

100-200

ਨਮੂਨਿਆਂ ਦੀ ਜਾਂਚ ਦੀ ਸਮਰੱਥਾ ਇਕ ਲੈਬੋਰਟਰੀ ’ਚ। ਵਿਗਿਆਨੀਆਂ ਦਾ ਮੰਨਣਾ ਹੈ ਕਿ ਲੈਬੋਰਟਰੀਆਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ।ਕਈ ਖੋਜੀਆਂ ਤੇ ਸੂਖਜੀਵੀ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਜੀਨੋਮ ਅਨੁਕ੍ਰਮ ਲੈਬੋਰਟੀਆਂ ਦੀ ਗਿਣਤੀ ’ਚ ਭਾਰਤ ’ਚ ਕੋਵਿਡ-19 ਸਥਿਤੀ ਨੂੰ ਕਾਫ਼ੀ ਸਮਝਣ ਲਈ ਲੋਡ਼ੀਂਦਾ ਬੁਨਿਆਦੀ ਢਾਂਚਾ ਹੈ। ਰਾਸ਼ਟਰੀ ਆਯੁਰਵਿਗਿਆਨ ਸੰਸਥਾਨ (ਆਈਆਈਸੀਐੱਮਆਰ) ਦੇ ਡਾਇਰੈਕਟਰ ਡਾ. ਸਮੀਰਨ ਪਾਂਡਾ ਮੁਤਾਬਕ ਭਾਰਤ ਜੀਨੋਮ ਅਨੁਕ੍ਰਮ ਕਰਨ ਦੀ ਆਪਣੀ ਸਮਰੱਥਾ ’ਚ ਕਾਫੀ ਚੰਗੀ ਤਰ੍ਹਾਂ ਤਿਆਰ ਹੈ। ਜਗਨਨਾਥ ਗੁਪਤਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਹਾਸਪਿਟਲ, ਕੋਲਕਾਤਾ ’ਚ ਮਾਈਕ੍ਰੋਬਾਇਲਾਜੀ ਦੇ ਪ੍ਰੋਫੈਸਰ ਡਾ. ਨਿਸ਼ਿਥ ਕੁਮਾਰ ਪਾਲ ਦਾ ਕਹਿਣਾ ਹੈ ਕਿ ਕੋਰੋਨਾ ਕਿ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦੌਰਾਨ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆਏ ਸਨ, ਇਸ ਲਈ ਜੀਨੋਮ ਸਿਕਵੈਂਸਿੰਗ ਦੀਆਂ ਲੈਬੋਰਟਰੀਆਂ ਦੀ ਗਿਣਤੀ ਘੱਟ ਦਿਖਾਈ ਦੇ ਰਹੀ ਸੀ। ਉਹ ਮਹਾਮਾਰੀ ਦੀ ਇਕ ਗ਼ੈਰ ਸੁਭਾਵਿਕ ਸਥਿਤੀ ਹੈ। ਮੌਜੂਦਾ ਹਾਲਾਤ ’ਚ ਇਹ ਘੱਟ ਨਹੀਂ ਹਨ।