ਸਿਵਲ ਹਸਪਤਾਲ ‘ਚ ਬੱਚੇ ਦੀ ਮੌਤ ਤੋਂ ਬਾਅਦ ਹੰਗਾਮਾ, ਸਿਵਲ ਸਰਜਨ ਨੇ ਕਿਹਾ- ਬੱਚਾ ਬਰੌਟ ਡੈੱਡ ਪੁੱਜਾ ਸੀ

0
66

ਮੋਹਾਲੀ (TLT) ਸਿਵਲ ਹਸਪਤਾਲ ਮੋਹਾਲੀ ‘ਚ ਅੱਜ ਸਵੇਰੇ ਬੱਚੇ ਦੀ ਮੌਤ ‘ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ। ਵੇਰਵਿਆਂ ਅਨੁਸਾਰ ਬੱਚੇ ਦੀ ਉਮਰ ਛੇ ਮਹੀਨੇ ਦੱਸੀ ਜਾ ਰਹੀ ਹੈ ਤੇ ਕਿਸੇ ਤਕਲੀਫ਼ ਦੇ ਚੱਲਦਿਆਂ ਪਰਿਵਾਰਕ ਮੈਂਬਰ ਉਸ ਨੂੰ ਐਮਰਜੈਂਸੀ ਵਾਰਡ ‘ਚ ਲੈ ਕੇ ਆਏ ਸਨ ਪਰ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਮੁੱਢਲੀ ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਬੱਚੇ ਦੇ ਹਾਲਤ ਏਨੇ ਜ਼ਿਆਦਾ ਖ਼ਰਾਬ ਨਹੀਂ ਸਨ ਪਰ ਟੀਕਾ ਲਗਾਉਣ ਤੋਂ ਬਾਅਦ ਇਹ ਸੱਭ ਵਾਪਰ ਗਿਆ। ਸਿਵਲ ਸਰਜਨ ਡਾਕਟਰ ਆਦਰਸ਼ਪਾਲ ਨੇ ਦੱਸਿਆ ਕਿ ਬੱਚੇ ਦੀ ਹਾਲਤ ਬਿਲਕੁੱਲ ਠੀਕ ਨਹੀਂ ਸੀ ਉਸ ਨੂੰ ਬਰੌਟ-ਡੈੱਡ ਹਾਲਤ ‘ਚ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਪੀਜੀਆਈਐੱਮਆਰ ਵੀ ਪਰਿਵਾਰਕ ਮੈਂਬਰ ਲੈ ਕੇ ਗਏ ਤੇ ਅੱਜ ਸਵੇਰੇ ਸਿਵਲ ਹਸਪਤਾਲ ਲਿਜਾਣ ਤੋਂ ਪਹਿਲਾਂ ਕਿਸੇ ਨਿੱਜੀ ਸਕੈਨਰ ਤੋਂ ਐਕਸਰੇ ਕਢਵਾਉਣ ਲਈ ਆਪਣੇ ਪੱਧਰ ‘ਤੇ ਲੈ ਗਏ। ਸਿਵਲ ਸਰਜਨ ਅਨੁਸਾਰ ਬੱਚੇ ਦੇ ਸਾਹ ਨਹੀਂ ਚੱਲ ਰਹੇ ਸਨ ਡਾਕਟਰਾਂ ਨੇ ਬੱਚੇ ਦਾ ਸੀਪੀਆਰ ਕੀਤਾ ਪਰ ਸਾਹ ਨਹੀਂ ਚੱਲ ਸਕੇ। ਹਾਲੇ ਪੁਲਿਸ ਤੇ ਵਿਭਾਗ ਮੁੱਢਲੀ ਪੜਤਾਲ ਕਰ ਰਿਹਾ ਹੈ