ਰਾਜਾ ਵੜਿੰਗ ਨੂੰ ਝਟਕਾ, ਹਾਈ ਕੋਰਟ ਨੇ ਬੱਸ ਟਰਾਂਸਪੋਰਟਰਾਂ ਦੇ ਹੱਕ ‘ਚ ਸੁਣਾਇਆ ਫ਼ੈਸਲਾ

0
70

ਚੰਡੀਗੜ੍ਹ (TLT) ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਹਾਈ ਕੋਰਟ ਨੇ ਟਰਾਂਸਪੋਰਟ ਮੰਤਰੀ ਪੰਜਾਬ ਰਾਜਾ ਵੜਿੰਗ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ ਜਿਸ ਤਹਿਤ ਨਿਊ ਦੀਪ ਤੇ ਬਾਦਲਾਂ ਦੀ ਆਰਬਿਟ ਏਵੀਏਸ਼ਨ ਦੀਆਂ ਬੱਸਾਂ ਜ਼ਬਤ ਕਰਨ ਤੇ ਪਰਮਿਟ ਰੱਦ ਕਰਨ ਦਾ ਹੁਕਮ ਦਿੱਤਾ ਸੀ। ਦਰਅਸਲ ਟੈਕਸ ਨਾ ਭਰਨ ‘ਤੇ ਨਿਊ ਦੀਪ ਤੇ ਆਰਬਿਟ ਏਵੀਏਸ਼ਨ ਦੀਆਂ ਬੱਸਾਂ ਜ਼ਬਤ ਕਰ ਕੇ ਪਰਮਿਟ ਕੈਂਸਲ ਕੀਤੇ ਜਾਣ ਖਿਲਾਫ਼ ਇਨ੍ਹਾਂ ਦੋਵਾਂ ਟਰਾਂਸਪੋਰਟ ਕੰਪਨੀਆਂ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਚੁਣੌਤੀ ਦਿੱਤੀ ਸੀ ਜਿਸ ‘ਤੇ ਹਾਈ ਸੁਣਵਾਈ ਅੱਜ ਹੋਈ।

ਜ਼ਿਕਰਯੋਗ ਹੈ ਕਿ ਦੋਵਾਂ ਪਟੀਸ਼ਨਾਂ ‘ਤੇ ਪਿਛਲੀ ਸੁਣੲਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 29 ਨਵੰਬਰ ਨੂੰ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਸੀ ਜਿਸ ਤਹਿਤ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਵਾ ਵੜਿੰਗ ਨੇ ਆਪਣਾ ਜਵਾਬ ਦਾਇਰ ਕਰ ਕੇ ਕਹਿ ਦਿੱਤਾ ਸੀ ਕਿ ਟੈਕਸ ਨਾ ਭਰਨ ਕਰਕੇ ਵਿਭਾਗ ਨੇ ਇਹ ਕਾਰਵਾਈ ਕੀਤੀ ਗਈ ਹੈ। ਨਿਊ ਦੀਪ ਤੇ ਆਰਬਿਟ ਏਵੀਏਸ਼ਨ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਜਦੋਂ ਸਰਕਾਰ ਪਹਿਲਾਂ ਇਨ੍ਹਾਂ ਤੋਂ ਟੈਕਸ ਨੂੰ ਕਿਸ਼ਤਾਂ ‘ਚ ਭਰਨ ਦੀ ਇਜਾਜ਼ਤ ਦੇ ਚੁੱਕੀ ਸੀ ਤਾਂ ਬਾਅਦ ਵਿਚ ਕਿਵੇਂ ਪਟੀਸ਼ਨਰ ਕੰਪਨੀ ਨੂੰ ਸੂਚਿਤ ਕੀਤੇ ਬਿਨਾਂ ਇਸ ਇਜਾਜ਼ਤ ਨੂੰ ਰੱਦ ਕਰ ਦਿੱਤਾ ਗਿਆ ਤੇ ਪਰਮਿਟ ਕੈਂਸਲ ਕਰ ਦਿੱਤੇ ਗਏ।

ਚੇਤੇ ਰਹੇ ਕਿ ਆਰਬਿਟ ਏਵੀਏਸ਼ਨ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਦਾ 77 ਲੱਖ 15 ਹਜ਼ਾਰ 61 ਰੁਪਏ ਦਾ ਜਿਹੜਾ ਬਕਾਇਆ ਸੀ 11 ਅਕਤੂਬਰ ਨੂੰ ਸੰਬੰਧਿਤ ਅਥਾਰਟੀ ਨੇ ਇਸ ਰਾਸ਼ੀ ਨੂੰ 19 ਲੱਖ 28 ਹਜ਼ਾਰ 765 ਰੁਪਏ ਦੀਆਂ ਚਾਰ ਕਿਸ਼ਤਾਂ ਭਰੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਆਰਬਿਟ ਏਵੀਏਸ਼ਨ ਨੇ ਪਹਿਲੀ ਕਿਸ਼ਤ ਭਰ ਦਿੱਤੀ ਸੀ ਪਰ 18 ਅਕਤੂਬਰ ਨੂੰ ਕਿਸ਼ਤਾਂ ‘ਚ ਬਕਾਇਆ ਭਰੇ ਜਾਣ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਸੀ। ਉਹ ਵਾਪਸ ਲੈ ਲਈ ਗਈ ਬਾਵਜੂਦ ਇਸ ਦੇ 15 ਨਵੰਬਰ ਤਕ ਉਹ 30 ਨਵੰਬਰ ਤਕ ਪੂਰਾ ਟੈਕਸ ਭਰ ਚੁੱਕੇ ਸਨ ਪਰ 12 ਨਵੰਬਰ ਨੂੰ ਉਨ੍ਹਾਂ ਦਾ ਪਰਮਿਟ ਹੀ ਰੱਦ ਕਰ ਦਿੱਤਾ ਗਿਆ ਕੁਝ ਇਹੀ ਦਲੀਲਾਂ ਨਿਊ ਦੀਪ ਵੱਲੋਂ ਦਿੱਤੀਆਂ ਗਈਆਂ ਸਨ।