ਸੁਖਬੀਰ ਬਾਦਲ ਦਾ ਵੱਡਾ ਐਲਾਨ- ਸਰਕਾਰ ਬਣਾਉਣ ‘ਤੇ ਖੰਨਾ ਨੂੰ ਬਣਾਵਾਂਗੇ ਜ਼ਿਲ੍ਹਾ, ਮੰਤਰੀ ਕੋਟਲੀ ‘ਤੇ ਲਗਾਏ ਗੰਭੀਰ ਦੋਸ਼

0
74

ਖੰਨਾ (ਲੁਧਿਆਣਾ) (TLT) ਖੰਨਾ ਦੇ ਵਿਧਾਇਕ ਤੇ ਉਦਯੋਗ ਮੰਤਰੀ ਕੋਟਲੀ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੋਟਲੀ ਸ਼ਰਾਬ ਦੀਆਂ ਜਾਅਲੀ ਫੈਕਟਰੀਆਂ ਲਗਾ ਕੇ ਬੈਠੇ ਹਨ। ਕਾਂਗਰਸ ਨੇ ਝੂਠ ਦੀ ਰਾਜਨੀਤੀ ਕੀਤੀ ਹੈ। ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੁਖਬੀਰ ਨੇ ਕਿਹਾ ਕਿ ਅਕਾਲੀਆਂ ‘ਤੇ ਝੂਠੇ ਕੇਸ ਦਰਜ ਕਰਨ ਵਾਲੇ ਅਫਸਰ ਸੱਤਾ ‘ਚ ਆਉਣ ‘ਤੇ ਨੌਕਰੀਆਂ ਗੁਆ ਦੇਣਗੇ। ਜਿਨ੍ਹਾਂ ਕਾਂਗਰਸੀਆਂ ਨੇ ਕੇਸ ਬਣਾਏ ਹਨ, ਉਹ ਵੀ ਵਿਧਾਇਕ ਦੇ ਨਾਲ ਅੰਦਰ ਜਾਣਗੇ। ਪੰਜਾਬ ਦੇ ਖੰਨਾ ‘ਚ ਅਕਾਲੀ ਦਲ ਦੀ ਫਤਿਹ ਰੈਲੀ ‘ਚ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨਿਵਾਰ ਨੂੰ ਅਕਾਲੀ ਉਮੀਦਵਾਰ ਜਸਦੀਪ ਕੌਰ ਯਾਦੂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ।

ਸੁਖਬੀਰ ਨੇ ਕਿਹਾ ਕਿ ਮੰਤਰੀ ਕੋਟਲੀ ਨੇ ਜਿੰਨੇ ਵੀ ਘਪਲੇ ਕੀਤੇ ਹਨ, ਉਨ੍ਹਾਂ ਦੀ ਹਾਰ ਤੈਅ ਹੈ। ਉਨ੍ਹਾਂ ਸਰਕਾਰ ਆਉਣ ’ਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ। ਸੁਖਬੀਰ ਦਾ ਕਹਿਣਾ ਹੈ ਕਿ ਜਿਨ੍ਹਾਂ ਆਗੂਆਂ ਨੂੰ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤੀ, ਉਹ ਭਾਜਪਾ ਵਿਚ ਜਾ ਰਹੇ ਹਨ। ਇਸ ਦੌਰਾਨ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਦੂਲੋਂ ਅਕਾਲੀ ਦਲ ਵਿਚ ਸ਼ਾਮਲ ਹੋਣਗੇ। ਉਹ ਸਤੰਬਰ ਵਿਚ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਦੇ ਭਤੀਜੇ ਨਿਰਮਲ ਨੇ ਮੰਤਰੀ ਕੋਟਲੀ ਤੋਂ ਨਰਾਜ਼ਗੀ ਕਾਰਨ ਪਾਰਟੀ ਛੱਡ ਦਿੱਤੀ ਹੈ।