9 ਸਾਲ ਦੀ ਬੱਚੀ ਨਾਲ ਕੁੱਤੇ ਨੇ ਕੀਤਾ ਜਬਰ ਜਨਾਹ! ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਮਾਸੂਮ ਹਸਪਤਾਲ ‘ਚ ਭਰਤੀ

0
145

ਮੈਕਸੀਕੋ ਸਿਟੀ (TLT) ਅਮਰੀਕਾ ਦੇ ਮੈਸਕੀਕੋ ਵਿਚ ਪਾਲਤੂ ਕੁੱਤੇ ਨੇ ਆਪਣੀ ਹੀ ਮਾਲਕਿਨ ਦੀ 9 ਸਾਲਾ ਬੇਟੀ ਨਾਲ ਜਬਰ ਜਨਾਹ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਕੁੱਤੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਖੌਫਨਾਕ ਵਾਰਦਾਤ ਮੈਕਸੀਕੋ ਸਿਟੀ ਦੇ Tlahuac ਇਲਾਕੇ ਵਿਚ ਹੋਈ ਹੈ।

ਪੀੜਤ ਬੱਚੀ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਪਾਲਤੂ ਕੁੱਤੇ ਨੇ ਹੀ ਉਨ੍ਹਾਂ ਦੀ ਬੇਟੀ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਉੱਥੇ ਹੀ ਪੁਲਿਸ ਨੂੰ ਸ਼ੱਕ ਹੈ ਕਿ ਔਰਤ ਆਪਣੇ ਪਤੀ ਨੂੰ ਬਚਾਉਣ ਲਈ ਬੱਚੀ ਦੇ ਜਬਰ ਜਨਾਹ ਦਾ ਦੋਸ਼ ਪਾਲਤੂ ਬੁੱਤੇ ‘ਤੇ ਲਾ ਰਹੀ ਹੈ। ਦੱਸਣਯੋਗ ਹੈ ਕਿ ਔਰਤ ਖੁਦ ਆਪਣੀ ਪੀੜਤ ਬੱਚੀ ਨੂੰ ਲੈ ਕੇ ਪੁਲਿਸ ਸਟੇਸ਼ਨ ਪਹੁੰਚੀ ਤੇ ਸ਼ਿਕਾਇਤ ਦਰਜ ਕਰਵਾਈ ਸੀ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਲਤੂ ਕੁੱਤੇ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਪੀੜਤ ਬੱਚੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਉਸ ਦੀ ਮੈਡੀਕਲ ਰਿਪੋਰਟ ਆਉਣੀ ਅਜੇ ਬਾਕੀ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਨੂੰ ਹੱਲ ਕਰਨ ‘ਚ ਮਦਦ ਮਿਲੇਗੀ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਘਟਨਾ ਸਮੇਂ ਉਸ ਦਾ ਇਕਲੌਤਾ ਪਾਲਤੂ ਕੁੱਤਾ ਘਰ ਵਿਚ ਉਸ ਨਾਲ ਸੀ। ਪਾਲਤੂ ਕੁੱਤੇ ਨੇ ਉਸ ਦੀ ਬੇਟੀ ਨਾਲ ਬਲਾਤਕਾਰ ਕੀਤਾ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਔਰਤ ਦੇ ਬਿਆਨ ‘ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਪੁਲਿਸ ਨੇ ਕੁੱਤੇ ਤੋਂ ਇਲਾਵਾ ਪੀੜਤ ਬੇਟੀ ਦੇ ਮਤਰੇਏ ਪਿਤਾ ਤੇ ਔਰਤ ਦੇ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।