ਨਾਬਾਲਗ ਬੱਚੀ ਨੂੰ ਦੋ ਨੌਜਵਾਨਾਂ ਨੇ ਬਣਾਇਆ ਹਵਸ ਦਾ ਸ਼ਿਕਾਰ

0
88

ਲੁਧਿਆਣਾ (TLT) ਪਿੰਡ ਨੱਤ ਦੇ ਬਾਹਰਲੇ ਪਾਸੇ ਲਿਜਾ ਕੇ ਦੋ ਨੌਜਵਾਨਾਂ ਨੇ ਨਾਬਾਲਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਬੱਚੀ ਦੇ ਬਿਆਨਾਂ ਉੱਪਰ ਰੰਗਵਾਜ਼ ਕਲੋਨੀ ਦੇ ਰਹਿਣ ਵਾਲੇ ਅਨਿਲ ਅਤੇ ਪਿੰਡ ਨੱਤ ਦੇ ਵਾਸੀ ਮੁਜ਼ਮਿੱਲ ਹੁਸੈਨ ਦੇ ਖਿਲਾਫ ਗੈਂਗਰੇਪ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬੱਚੀ ਨੇ ਦੱਸਿਆ ਕਿ ਉਹ ਸਵੇਰੇ ਦੱਸ ਵਜੇ ਦੇ ਕਰੀਬ ਆਪਣੀ ਮਾਂ ਕੋਲੋਂ ਫੈਕਟਰੀ ਵਿਚ ਜਾ ਰਹੀ ਸੀ। ਇਸੇ ਦੌਰਾਨ ਮੁਲਜ਼ਮ ਅਨਿਲ ਕੁਮਾਰ ਨੇ ਉਸ ਨੂੰ ਘੁਮਾਉਣ ਦੀ ਗੱਲ ਆ ਕੇ ਸਾਈਕਲ ਤੇ ਬਿਠਾ ਕੇ ਲੈ ਗਿਆ। ਮੁਲਜ਼ਮ ਬੱਚੀ ਨੂੰ ਪਿੰਡ ਨੱਤ ਦੇ ਬਾਹਰਲੇ ਪਾਸੇ ਲੈ ਗਿਆ ਤੇ ਉਸ ਨਾਲ ਛੇੜਛਾੜ ਕਰਨ ਲੱਗ ਪਿਆ। ਪਰਾਲੀ ਵਿਚ ਲਿਜਾ ਕੇ ਮੁਲਜ਼ਮ ਨੇ ਬੱਚੀ ਦੀ ਆਬਰੂ ਲੁੱਟ ਲਈ। ਇਸੇ ਦੌਰਾਨ ਮੁਲਜ਼ਮ ਮੁਜ਼ਮਿਲ ਹੁਸੈਨ ਵੀ ਉੱਥੇ ਆ ਗਿਆ ਤੇ ਉਸ ਨੇ ਵੀ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਮੁਜ਼ਮਿਲ ਨੇ ਵਾਪਸ ਜਾਂਦਿਆਂ ਦੀ ਲੜਕੀ ਦੀ ਵੀਡੀਓ ਵੀ ਬਣਾ ਲਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਤੇ ਨਾਕਾਬੰਦੀ ਦੇ ਦੌਰਾਨ ਮੁਲਜ਼ਮ ਮੁਜ਼ਾਮਿੱਲ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਅਧਿਕਾਰੀ ਸੁਖਦੀਪ ਕੌਰ ਦਾ ਕਹਿਣਾ ਹੈ ਕਿ ਪੁਲਿਸ ਅਨਿਲ ਕੁਮਾਰ ਦੀ ਤਲਾਸ਼ ਵਿਚ ਜੁੱਟ ਗਈ ਹੈ।