ਪੂਰੇ ਅਫਰੀਕਾ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਓਮੀਕਰੋਨ ਵੈਰੀਐਂਟ

0
63

ਜੋਹਾਨਸਬਰਗ (tlt) ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀ ਇਕ ਮਾਹਰ ਟੀਮ ਕੋਵਿਡ ਦੇ ਨਵੇਂ ਰੂਪ ਓਮੀਕਰੋਨ ਨਾਲ ਲੜਨ ਵਿਚ ਮਦਦ ਲਈ ਦੱਖਣੀ ਅਫਰੀਕਾ ਪਹੁੰਚੀ ਹੈ। ਟੀਮ ਗੌਤੇਂਗ ਸੂਬੇ ਵਿਚ ਕੇਸਾਂ ਨਾਲ ਨਜਿੱਠਣ ਦੇ ਯਤਨਾਂ ਵਿਚ ਸਹਾਇਤਾ ਕਰੇਗੀ। ਓਮੀਕਰੋਨ 30 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ | ਡਬਲਯੂ.ਐਚ.ਓ. ਦੇ ਅਫਰੀਕਾ ਦੇ ਖੇਤਰੀ ਐਮਰਜੈਂਸੀ ਨਿਰਦੇਸ਼ਕ ਡਾ: ਸਲਾਮ ਗਵੇ ਨੇ ਕਿਹਾ ਕਿ ਨਿਗਰਾਨੀ ਅਤੇ ਸੰਪਰਕ ਟਰੇਸਿੰਗ ਵਿਚ ਸਹਾਇਤਾ ਲਈ ਮਾਹਰਾਂ ਦੀ ਇਕ ਟੀਮ ਗੌਤੇਂਗ ਭੇਜੀ ਗਈ ਹੈ, ਜਦੋਂ ਕਿ ਇਕ ਟੀਮ ਪਹਿਲਾਂ ਹੀ ਦੱਖਣੀ ਅਫਰੀਕਾ ਵਿਚ ਹੈ ਅਤੇ ਜੀਨੋਮ ਕ੍ਰਮ ਵਿਚ ਮਦਦ ਕਰ ਰਹੀ ਹੈ |