ਅਕਾਲੀ ਦਲ ਨੂੰ ਇਕ ਹੋਰ ਝਟਕਾ: ਸਰਬਜੀਤ ਸਿੰਘ ਮੱਕੜ ਬੀਜੇਪੀ `ਚ ਸ਼ਾਮਲ

0
75

ਜਲੰਧਰ (ਹਰਪ੍ਰੀਤ ਕਾਹਲੋਂ) ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ ਦਿੱਲੀ ਵਿੱਚ ਬੀਜੇਪੀ ਦੇ  ਸੀਨੀਅਰ ਨੇਤਾਵਾਂ ਨੇ ਸਰਬਜੀਤ ਸਿੰਘ ਮੱਕੜ  ਨੂੰ ਪਾਰਟੀ ਚ ਸ਼ਾਮਿਲ ਕੀਤਾ। ਇਸ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦਾ ਸਾਥ ਛੱਡ ਕੇ ਭਾਜਪਾ `ਚ ਸ਼ਾਮਲ ਹੋ ਗਏ ਸਨ। ਅੱਜ ਸਰਬਜੀਤ ਸਿੰਘ ਮੱਕੜ ਵੀ ਨੇ ਅਕਾਲੀ ਦਲ ਨੂੰ ਝਟਕਾ ਦਿੱਤਾ ਹੈ। ਇਹ ਦੱਸਣਯੋਗ ਹੈ ਕਿ ਸਰਬਜੀਤ ਸਿੰਘ ਮੱਕੜ ਆਦਮਪੁਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਅਕਾਲੀ ਦਲ ਦੇ ਜਲੰਧਰ ਕੈਂਟ ਹਲਕੇ ਦੇ ਇੰਚਾਰਜ ਰਹੇ, ਪਰ ਅਕਾਲੀ ਦਲ ਨੇ  ਜਲੰਧਰ ਕੈਂਟ ਹਲਕੇ ਦੀ ਟਿਕਟ ਕੱਟ ਕੇ ਜਗਬੀਰ ਸਿੰਘ ਬਰਾੜ ਨੂੰ ਦੇ ਦਿੱਤੀ ਸੀ, ਇਸਦੇ ਬਾਅਦ ਸਰਬਜੀਤ ਸਿੰਘ ਮੱਕੜ ਨਾਰਾਜ਼ ਚੱਲ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਬੀਜੇਪੀ ਸਰਬਜੀਤ ਸਿੰਘ ਮੱਕੜ  ਨੂੰ ਕੈਂਟ ਹਲਕੇ ਤੋਂ ਉਮੀਦਵਾਰ ਬਣਾਉਣ ਜਾ ਰਹੀ ਹੈ।0 0 0